ਲੁਧਿਆਣਾ ‘ਚ ਦੁਕਾਨਦਾਰ ‘ਤੇ ਮਾਸੀ ਦੇ ਮੁੰਡੇ ਨੇ ਚਲਾਈਆਂ ਗੋਲੀਆਂ, ਇਲਾਕੇ ‘ਚ ਸਹਿਮ ਦਾ ਮਾਹੌਲ

0
330

ਲੁਧਿਆਣਾ | ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਜਿਥੇ ਲਗਾਤਾਰ ਸਵਾਲ ਖੜੇ ਹੋ ਰਹੇ ਹਨ। ਅੱਜ ਲੁਧਿਆਣਾ ਦੇ ਮੁੰਡਿਆਂ ਕਲਾਂ ਦੇ ਵਿਚ ਇੱਕ ਦੁਕਾਨਦਾਰ ‘ਤੇ ਮੋਟਰਸਾਈਕਲ ਸਵਾਰਾਂ ਵੱਲੋਂ ਤਾਬੜ-ਤੋੜ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਮੁਲਜ਼ਮਾਂ ਵੱਲੋਂ 2 ਫ਼ਾਇਰ ਕੀਤੇ ਗਏ ਪਰ ਦੋਵੇਂ ਹੀ ਮਿਸ ਹੋ ਗਏ ਦੋਵੇਂ ਗੋਲੀਆਂ ਕੰਧ ‘ਤੇ ਜਾ ਕੇ ਵਜੀਆਂ। ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਆ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਪੀੜਿਤ ਦੁਕਾਨਦਾਰ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਉਸ ਦੇ ਹੀ ਮਾਸੀ ਦੇ ਮੁੰਡੇ ਦੇ ਨਾਲ ਨਾਜਾਇਜ਼ ਸਬੰਧ ਹਨ ਅਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵੀ ਉਸ ‘ਤੇ ਇਹ ਹਮਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਸ ਨੇ ਮਾਸੀ-ਮਾਸੜ ਅਤੇ ਉਨ੍ਹਾਂ ਦਾ ਬੇਟਾ ਮਿਲ ਕੇ ਉਸ ਦੀ ਕੁੱਟਮਾਰ ਕਰ ਚੁੱਕੇ ਹਨ। ਉਸ ਨੇ ਆਪਣੀਆਂ ਪਤਨੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਇਨਸਾਫ਼ ਦੀ ਮੰਗ ਕੀਤੀ ਅਤੇ ਕਿਹਾ ਕਿ ਉਸ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਉਥੇ ਗੋਲੀ ਚੱਲਣ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਮੌਕੇ ‘ਤੇ ਲੁਧਿਆਣਾ ਰੁਰਲ ਦੇ ਜੁਆਇੰਟ ਕਮਿਸ਼ਨਰ ਰਵਚਰਨ ਬਰਾੜ ਅਤੇ ਏਡੀਸੀਪੀ ਤੁਸ਼ਾਰ ਗੁਪਤਾ ਵੀ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਏ.ਸੀ.ਪੀ. ਰਾਜੇਸ਼ ਸ਼ਰਮਾ ਨੇ ਕਿਹਾ ਕਿ 2 ਫਾਇਰ ਕੀਤੇ ਗਏ ਹਨ ਅਤੇ ਦੋਵੇਂ ਹੀ ਕੰਧ ‘ਚ ਵਜੇ ਹਨ। ਮੁਲਜ਼ਮ ਮੋਟਰਸਾਈਕਲ ‘ਤੇ ਆਏ ਸਨ, ਅਸੀਂ ਪੂਰੇ ਮਾਮਲੇ ਦੀ ਤਫਤੀਸ਼ ਕਰ ਰਹੇ ਹਾਂ।