ਖੇਤ ’ਚ ਸੁੱਤੇ ਪਏ ਬਜ਼ੁਰਗ ਠੇਕੇਦਾਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਗਏ ਅਣਪਛਾਤੇ

0
4713

ਮਲੋਟ | ਪਿੰਡ ਕਿੰਗਰਾ ਤੋਂ ਘੁਮਿਆਰਾ ਰੋਡ ’ਤੇ ਅਮਰੂਦਾਂ ਦੇ ਬਾਗ਼ ਦੇ ਫਿਰੋਜ਼ਪੁਰ ਨਾਲ ਸਬੰਧਤ ਕਰੀਬ 60 ਸਾਲ ਦੇ ਹਰਜਿੰਦਰ ਸਿੰਘ ਠੇਕੇਦਾਰ ਦਾ ਰਾਤ ਨੂੰ ਸੁੱਤੇ ਪਏ ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਡੀਐੱਸਪੀ ਮਲੋਟ ਬਲਕਾਰ ਸੰਧੂ, ਥਾਣਾ ਸਿਟੀ ਦੇ ਇੰਚਾਰਜ ਵਰੁਨ ਕੁਮਾਰ ਮੱਟੂ ਤੋਂ ਇਲਾਵਾ ਵੱਡੀ ਗਿਣਤੀ ‘ਚ ਸੁਰੱਖਿਆ ਮੁਲਾਜ਼ਮ ਮੌਕੇ ‘ਤੇ ਪਹੁੰਚੇ।

ਥਾਣਾ ਸਿਟੀ ਦੇ ਇੰਚਾਰਜ ਵਰੁਨ ਕੁਮਾਰ ਮੱਟੂ ਨੇ ਦੱਸਿਆ ਕਿ ਠੇਕੇਦਾਰ ਹਰਜਿੰਦਰ ਸਿੰਘ ਖੇਤ ਵਿਚ ਹੀ ਸੜਕ ਤੋਂ ਹਟਵੇਂ ਕੋਠੇ ਵਿਚ ਰਹਿੰਦਾ ਸੀ, ਜਿਥੇ ਉਸ ਦਾ ਕਤਲ ਕਰ ਦਿੱਤਾ ਗਿਆ। ਦਿਨ ਚੜ੍ਹਦੇ ਜਦ ਸੂਚਨਾ ਮਿਲੀ ਤਾਂ ਉਹ ਮੌਕੇ ’ਤੇ ਪਹੁੰਚੇ ਅਤੇ ਠੇਕੇਦਾਰ ਦੀ ਵੱਢ-ਟੁੱਕ ਕੀਤੀ ਲਾਸ਼ ਦੇਖੀ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।