ਕੋਰੋਨਾ ਕਹਿਰ – ਭਾਰਤ ਵਿੱਚ 5ਵੀਂ ਮੌਤ, ਮੁੰਬਈ ‘ਚ 63 ਸਾਲ ਦੀ ਬੁਜੁਰਗ ਔਰਤ ਦੀ ਮੌਤ

0
399

ਜਲੰਧਰ. ਦੇਸ਼ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਹੌਲੀ ਹੌਲੀ ਵਧ ਰਿਹਾ ਹੈ। ਤਾਜਾ ਖਬਰ ਮੁਤਾਬਿਕ ਕੋਰੋਨਾ ਦੇ ਕਾਰਨ ਮੁੰਬਈ ਵਿੱਚ 63 ਸਾਲ ਦੇ ਬੁਜੁਰਗ ਔਰਤ ਦੀ ਮੌਤ ਹੋਣ ਦੀ ਖਬਰ ਹੈ। ਕੋਰੋਨਾ ਵਾਇਰਸ ਪਹਿਲਾਂ ਨਾਲੋਂ ਤੇਜ਼ੀ ਨਾਲ ਫੈਲ ਰਿਹਾ ਹੈ। ਦੇਸ਼ ਵਿੱਚ ਕੋਰੋਨਾ ਕਾਰਨ ਇਹ 5ਵੀਂ ਮੌਤ ਦਾ ਮਾਮਲਾ ਹੈ।

ਦੇਸ਼ ਵਿਚ ਹੁਣ ਤਕ 327 ਮਰੀਜ਼ਾਂ ਵਿਚ ਕੋਰੋਨਾ ਦੀ ਪੁਸ਼ਟੀ ਹੋ ​​ਚੁੱਕੀ ਹੈ। ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 3,05,046 ਤੱਕ ਪਹੁੰਚ ਗਈ ਹੈ। ਇਸ ਮਾਰੂ ਵਾਇਰਸ ਕਾਰਨ ਹੁਣ ਤੱਕ 13,028 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜੋ 170 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕੀ ਹੈ।  

ਕੋਰੋਨਾ ਦੇ ਸੰਕਟ ਨੂੰ ਦੇਖਦੇ ਹੋਏ ਪੰਜਾਬ ਦੇ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 31 ਮਾਰਚ ਤੱਕ ਪੰਜਾਬ ਨੂੰ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਹੈ।  

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।