10 ਸਾਲ ਦੇ ਬੱਚੇ ਨੇ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਲਈ ਬਣਾਈ ਵੈੱਬਸਾਈਟ coronafreeworld.com

0
385

ਜਲੰਧਰ . ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦਿਆਂ ਸਰਕਾਰ ਨੇ ਸਕੂਲੀ ਬੱਚਿਆਂ ਨੂੰ 31 ਮਾਰਚ ਤੱਕ ਛੁੱਟੀਆਂ ਕਰ ਦਿੱਤੀਆਂ ਹਨ। ਇਹਨਾਂ ਛੁੱਟੀਆਂ ਵਿਚਾਲੇ 10 ਸਾਲ ਦੇ ਇਕ ਬੱਚੇ ਨੇ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰਨ ਲਈ ਇਕ ਵੈੱਬਸਾਈਟ ਬਣਾ ਦਿੱਤੀ ਹੈ।

ਸੇਂਟ ਜੋਸਫ਼ ਸਕੂਲ ਬੁਆਏਜ਼ ਵਿੱਚ 5ਵੀਂ ਕਲਾਸ ਦੇ ਵਿਦਿਆਰਥੀ ਮਿਧਾਂਸ਼ ਨੇ ਅੱਜ ਆਪਣੇ ਮੰਮੀ-ਡੈਡੀ ਨਾਲ ਕੀਤੀ ਪ੍ਰੈਸ ਕਾਨਫਰੰਸ ਚ ਦੱਸਿਆ ਕਿ ਉਹ ਵੈਬਸਾਇਟ ਵਿੱਚ ਕੋਰੋਨਾ ਵਾਇਰਸ ਨਾਲ ਜੁੜੀਆਂ ਖਬਰਾਂ ਅਤੇ ਜਾਣਕਾਰੀਆਂ ਪਾਉਣਗੇ। ਕੋਰੋਨਾ ਵਾਇਰਸ ਦੀਆਂ ਪਾਜੀਟਿਵ ਖਬਰਾਂ ਦੇ ਨਾਲ ਲੋਕਾਂ ਦਾ ਹੌਸਲਾ ਵਧੇਗਾ।

ਪਿਤਾ ਸੰਦੀਪ ਗੁਪਤਾ ਅਤੇ ਮੰਮੀ ਮੋਨੀਕਾ ਗੁਪਤਾ ਨਾਲ ਮਿਧਾਂਸ਼।

ਮਿਧਾਂਸ਼ ਦੇ ਪਿਤਾ ਸੰਦੀਪ ਗੁਪਤਾ ਅਤੇ ਮੰਮੀ ਮੋਨੀਕਾ ਗੁਪਤਾ ਦੋਵੇਂ ਸਾਫਟਵੇਅਰ ਇੰਜੀਨੀਅਰ ਹਨ। ਦੋਵਾਂ ਨੇ ਵੈਬਸਾਇਟ ਬਨਾਉਣ ਵਿੱਚ ਮਿਧਾਂਸ਼ ਦੀ ਮਦਦ ਕੀਤੀ ਹੈ। ਸੰਦੀਪ ਗੁਪਤਾ ਦੱਸਦੇ ਹਨ- ਸਾਡਾ ਆਫਿਸ ਮਿਧਾਂਸ਼ ਦੇ ਸਕੂਲ ਦੇ ਬਿਲਕੁਲ ਨਜ਼ਦੀਕ ਹੈ। ਸ਼ੁਰੂ ਤੋਂ ਹੀ ਉਹ ਸਾਡੇ ਨਾਲ ਹੀ ਆਉਂਦਾ ਹੈ ਅਤੇ ਸਕੂਲ ਖਤਮ ਹੋਣ ਤੋਂ ਬਾਅਦ ਆਫਿਸ ਵਿੱਚ ਹੀ ਰਹਿੰਦਾ ਹੈ। ਉੱਥੇ ਹੀ ਉਸ ਨੂੰ ਵੈਬਸਾਇਟ ਬਨਾਉਣ ਦਾ ਖਿਆਲ ਆਇਆ। ਮਿਧਾਂਸ਼ ਛੁੱਟੀਆਂ ਵਿੱਚ ਕੁੱਝ ਚੰਗਾ ਕਰਨਾ ਚਾਹੁੰਦਾ ਸੀ ਇਸ ਲਈ ਉਸ ਨੂੰ ਇਹ ਵਿਚਾਰ ਚੰਗਾ ਲੱਗਾ ਤਾਂ ਉਸ ਨੇ coronafreeworld.com ਵੈਬਸਾਇਟ ਬਣਾ ਦਿੱਤੀ।

ਇਸ ਤੋਂ ਪਹਿਲਾਂ ਮਿਧਾਂਸ਼ ਨੇ ਸਿਰਫ 9 ਸਾਲ ਦੀ ਉਮਰ ਵਿੱਚ ਦੋ ਵੈਬਸਾਇਟਾਂ ਬਣਾ ਕੇ ਇੰਡੀਆ ਬੁਕ ਆਫ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਯੂਰੋਪੀਅਨ ਏਸ਼ੀਅਨ ਚੈਂਬਰ ਆਫ ਕਾਮਰਸ ਵੱਲੋਂ ਪਿਛਲੀ ਅਕਤੂਬਰ ਵਿੱਚ ਇੰਟਰਨੈਸ਼ਨਲ ਬਿਜ਼ਨੈਸ ਨੈਟਵਰਕਿੰਗ ਇਵੈਂਟ ਵਿੱਚ ਸਭ ਤੋਂ ਘੱਟ ਉਮਰ ਦੇ ਕਾਰੋਬਾਰੀ ਦੇ ਤੌਰ ਵੀ ਵੀ ਮਿਧਾਂਸ਼ ਨੂੰ ਸਨਮਾਨਤ ਕੀਤਾ ਜਾ ਚੁੱਕਿਆ ਹੈ।

ਮਿਧਾਂਸ਼ ਦੇ ਪਿਤਾ ਸੰਦੀਪ ਗੁਪਤਾ ਨੇ ਵੀ ਕਈ ਰਿਕਾਰਡ ਬਣਾਏ ਹਨ। ਭਾਰਤ ਦੇ 545 ਸੰਸਦ ਮੈਂਬਰਾਂ ਦੀ ਵੈਬਸਾਇਟ ਬਣਾ ਕੇ ਉਹਨਾਂ ਆਪਣਾ ਨਾਂ ਲਿਮਕਾ, ਏਸ਼ੀਆ ਅਤੇ ਇੰਡੀਆ ਬੁਕ ਆਫ ਰਿਕਾਰਡਜ਼ ਵਿੱਚ ਦਰਜ ਕਰਵਾਇਆ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।