ਫਰੀਦਕੋਟ ‘ਚ ਚਰਚ ਦੀ ਬੇਅਦਬੀ, ਅਣਪਛਾਤਿਆਂ ਚਰਚ ‘ਤੇ ਕੀਤਾ ਪਥਰਾਅ

0
622

ਫਰੀਦਕੋਟ | ਹਰਗੋਬਿੰਦ ਨਗਰ ਵਿਚ ਸਥਿਤ ਇਕ ਚਰਚ ਨੂੰ ਕੁਝ ਅਣਪਛਾਤਿਆਂ ਵੱਲੋਂ ਨਿਸ਼ਾਨਾ ਬਣਾਉਂਦਿਆ ਉਸ ਵਕਤ ਚਰਚ ਦੀ ਛੱਤ ‘ਤੇ ਰੋੜਿਆਂ ਨਾਲ ਹਮਲਾ ਕੀਤਾ ਗਿਆ, ਜਦੋਂ ਚਰਚ ਅੰਦਰ ਮੌਜੂਦ ਸੰਗਤ ਮਹੀਨਾਵਾਰ ਪ੍ਰਾਰਥਨਾ ਕਰ ਰਹੀ ਸੀ, ਹਾਲਾਂਕਿ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਇਕ ਵਾਰ ਪੂਰੀ ਸੰਗਤ ਅੰਦਰ ਸਹਿਮ ਗਈ।
ਗੱਲਬਾਤ ਕਰਦਿਆਂ ਚਰਚ ਦੇ ਪਾਸਟਰ ਸੈਮੂਅਲ ਮਸੀਹ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਚਰਚ ਅੰਦਰ ਮਹੀਨਾਵਾਰ ਪ੍ਰਾਰਥਨਾ ਕਰ ਰਹੇ ਹਨ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਚਰਚ ਦੇ ਪਿਛਲੇ ਪਾਸਿਓਂ ਛੱਤ ‘ਤੇ 3 ਵਾਰ ਰੋਡੇ (ਵੱਟੇ) ਚਲਾਏ, ਜਿਸ ਨਾਲ ਚਰਚ ਦੀ ਛੱਤ ਵਿਚ ਪਾਈਆਂ ਗਈਆਂ ਪੱਥਰ ਦੀਆਂ ਟੀਨਾਂ ਦਾ ਮਾਮੂਲੀ ਨੁਕਸਾਨ ਹੋਇਆ ਪਰ ਇਕ ਵਾਰ ਪੂਰੀ ਸੰਗਤ ਸਹਿਮ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਚਰਚ ‘ਤੇ ਜਾਣ ਬੁੱਝ ਕੇ ਹਮਲਾ ਕੀਤਾ ਗਿਆ ਹੈ, ਜਿਸ ਦੀ ਜਾਂਚ ਕਰ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਨੂੰ ਉਸੇ ਵਕਤ ਇਤਲਾਹ ਕਰ ਦਿੱਤੀ ਸੀ ਅਤੇ ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਸੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।