ਪਿਆਰ ‘ਚ ਪਾਗਲ ਨੌਜਵਾਨ ਨੇ ਗੁਆਂਢਣ ਦੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ

0
482

ਰਾਜਸਥਾਨ। ਕਰੌਲੀ ਜ਼ਿਲ੍ਹੇ ਵਿਚ ਇਕ ਨੌਜਵਾਨ ਨੇ ਗੁਆਂਢਣ ਦੇ ਪਿਆਰ ਵਿੱਚ ਪਾਗਲ ਹੋ ਕੇ ਉਸ ਦੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਸ਼ੀ ਨੌਜਵਾਨ ਗੁਆਂਢੀ ਦਾ ਕਤਲ ਕਰਕੇ ਦਿੱਲੀ ਭੱਜ ਗਿਆ।ਪੁਲਿਸ ਨੇ ਘਟਨਾ ਦੇ 17 ਦਿਨਾਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਇਹ ਸਨਸਨੀਖੇਜ਼ ਖੁਲਾਸਾ ਹੋਇਆ। ਜਿਸ ਨੌਜਵਾਨ ਦਾ ਕਤਲ ਮੁਲਜ਼ਮ ਨੇ ਕੀਤਾ ਸੀ, ਉਹ ਉਸ ਦਾ ਗੁਆਂਢੀ ਹੋਣ ਦੇ ਨਾਲ-ਨਾਲ ਉਸ ਦਾ ਸਾਥੀ ਵੀ ਸੀ। ਦੋਵੇਂ ਇਕੱਠੇ ਕੰਮ ਕਰਦੇ ਸਨ। ਪਰ ਨਾਜਾਇਜ਼ ਪ੍ਰੇਮ ਸਬੰਧਾਂ ਵਿੱਚ ਉਹ ਸਭ ਕੁਝ ਭੁੱਲ ਗਿਆ ਅਤੇ ਆਪਣੇ ਦੋਸਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਕਰੌਲੀ ਥਾਣੇ ਦੇ ਅਧਿਕਾਰੀ ਡਾ. ਉਦੈਭਾਨ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦਲੀਪ ਉਰਫ ਟਿੰਕੂ (35) ਕਰੌਲੀ ਦੇ ਭੀਮਨਗਰ ਪਾਂਡੇ ਕਾ ਕੁਆਂ ਦਾ ਰਹਿਣ ਵਾਲਾ ਹੈ। ਬੀਤੀ 4 ਅਕਤੂਬਰ ਨੂੰ ਇਥੋਂ ਦੇ ਵਾਸੀ ਧਰਮ ਸਿੰਘ ਉਰਫ ਧੰਨਾ (22) ਦੀ ਲਾਸ਼ ਉਸ ਦੇ ਘਰ ਦੇ ਕੋਲ ਪਈ ਮਿਲੀ ਸੀ।ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਉਸ ਦੇ ਕਤਲ ਦਾ ਖਦਸ਼ਾ ਜਤਾਉਂਦੇ ਹੋਏ ਥਾਣਾ ਕੋਤਵਾਲੀ ਵਿੱਚ ਐਫਆਈਆਰ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਜਦੋਂ ਦਿਲੀਪ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸੱਚਾਈ ਦੱਸ ਦਿੱਤੀ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦਿਲੀਪ ਦੇ ਧਰਮ ਸਿੰਘ ਦੀ ਪਤਨੀ ਨਾਲ ਨਾਜਾਇਜ਼ ਪ੍ਰੇਮ ਸਬੰਧ ਸਨ। ਧਰਮ ਸਿੰਘ ਉਨ੍ਹਾਂ ਦੇ ਪ੍ਰੇਮ ਸਬੰਧਾਂ ਦੇ ਰਾਹ ਵਿਚ ਆ ਰਿਹਾ ਸੀ। ਇਸ ਲਈ ਦਲੀਪ ਨੇ ਧਰਮ ਸਿੰਘ ਨੂੰ ਰਸਤੇ ਵਿੱਚੋਂ ਕੱਢਣ ਲਈ ਉਸ ਦਾ ਕਤਲ ਕਰ ਦਿੱਤਾ।