ਹੁਣ ਮੋਗਾ ਪੁਲਿਸ ਨੇ ਲਿਆ ਗੈਂਗਸਟਰ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ

0
908

ਲੁਧਿਆਣਾ | ਥਾਣਾ ਮੇਹਰਬਾਨ ਦੇ ਇੱਕ ਕਤਲ ਕੇਸ ਵਿਚ ਰਿਮਾਂਡ ਪੂਰਾ ਹੋਣ ਤੋਂ ਬਾਅਦ ਅੱਜ ਲੁਧਿਆਣਾ ਪੁਲਿਸ ਵੱਲੋਂ ਗੈਂਗ ਸਟਰ ਲਾਰੈਂਸ ਬਿਸ਼ਨੋਈ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜਿਸ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੋਗਾ ਜ਼ਿਲਾ ਪੁਲਿਸ ਨੇ ਟਰਾਂਜਿਟ ਰਿਮਾਂਡ ‘ਤੇ ਲਿਆ ਹੈ। ਇਸ ਦੌਰਾਨ ਮੋਗਾ ਅਤੇ ਜਲੰਧਰ ਜ਼ਿਲਿਆਂ ਦੀ ਪੁਲਿਸ ਬਿਸ਼ਨੋਈ ਦਾ ਟਰਾਂਜਿਟ ਰਿਮਾਂਡ ਲੈਣ ਲਈ ਅਦਾਲਤ ਵਿੱਚ ਪੁੱਜੀ ਸੀ ਪਰ ਅਦਾਲਤ ਨੇ ਦਲੀਲਾਂ ਤੋਂ ਬਾਅਦ ਮੋਗਾ ਨਾਲ ਸਬੰਧਤ ਬਾਘਾ ਪੁਰਾਣਾ ‘ਚ ਬੰਬੀਹਾ ਗਰੁੱਪ ਨਾਲ ਇਕ ਕਤਲ ਕੇਸ ਵਿੱਚ ਬਿਸ਼ਨੋਈ ਨੂੰ ਗ੍ਰਿਫ਼ਤਾਰ ਕਰਨ ਲਈ ਟਰਾਂਜਿਟ ਰਿਮਾਂਡ ਜਾਰੀ ਕਰ ਦਿੱਤਾ, ਜਿਸ ਨੂੰ ਹੁਣ ਮੋਗਾ ਦੀ ਪੁਲਿਸ ਵੱਲੋਂ ਉਥੋਂ ਦੀ ਅਦਾਲਤ ਵਿੱਚ ਪੇਸ਼ ਕਰ ਕੇ ਅਗਲੇਰੀ ਕਾਰਵਾਈ ਕਰੇਗੀ ।

ਇਸ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਏ.ਡੀ.ਸੀ.ਪੀ. ਸਮੀਰ ਵਰਮਾ ਨੇ ਕਿਹਾ ਕਿ ਲੁਧਿਆਣਾ ਪੁਲਿਸ ਨੇ ਰਿਮਾਂਡ ਮੰਗਿਆ ਸੀ ਪਰ ਨਹੀਂ ਮਿਲਿਆ ਅਤੇ ਲਾਰੈਂਸ ਬਿਸ਼ਨੋਈ ਨੂੰ ਮੋਗਾ ਪੁਲਿਸ ਨੇ ਟਰਾਂਜਿਟ ਰਿਮਾਂਡ ‘ਤੇ ਲਿਆ ਹੈ।