ਉੱਤਰਾਖੰਡ ਦੇ ਪੌੜੀ ‘ਚ ਮੰਗਲਵਾਰ ਰਾਤ ਨੂੰ ਵੱਡਾ ਸੜਕ ਹਾਦਸਾ ਵਾਪਰਿਆ। ਪੌੜੀ ਗੜ੍ਹਵਾਲ ਜ਼ਿਲ੍ਹੇ ਦੇ ਸਿਮਦੀ ਪਿੰਡ ਨੇੜੇ ਰਿਖਨੀਖਲ-ਬੀਰੋਖਲ ਰੋਡ ‘ਤੇ ਕਰੀਬ 45 ਤੋਂ 50 ਬਰਾਤੀ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਖੱਡ ਵਿੱਚ ਡਿੱਗ ਗਈ। ਡੀ.ਜੀ.ਪੀ. ਅਸ਼ੋਕ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਧੂਮਾਕੋਟ ਦੇ ਬੀਰੋਵਾਲ ਇਲਾਕੇ ‘ਚ ਵਾਪਰੇ ਪੌੜੀ ਗੜ੍ਹਵਾਲ ਬੱਸ ਹਾਦਸੇ ‘ਚ 32 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਸਵੇਰੇ 6 ਲੋਕਾਂ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਅਤੇ SDRF ਨੇ ਰਾਤੋ ਰਾਤ 21 ਲੋਕਾਂ ਨੂੰ ਬਚਾਇਆ।। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਰਾਤੀਆਂ ਨਾਲ ਭਰੀ ਇਹ ਬੱਸ ਲਾਲਧਾਂਗ ਤੋਂ ਕਾਰਾ ਟੱਲਾ ਜਾ ਰਹੀ ਸੀ। ਫਿਰ ਰਸਤੇ ‘ਚ ਬੀਰੋਖਾਲ ਦੇ ਸੀ.ਐੱਮ.ਡੀ ਬੈਂਡ ਨੇੜੇ ਬੇਕਾਬੂ ਹੋ ਕੇ ਖੱਡ ‘ਚ ਜਾ ਡਿੱਗੀ। । ਬੱਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਰਾਜ ਆਫ਼ਤ ਪ੍ਰਬੰਧਨ ਕੇਂਦਰ ਪੁੱਜੇ। ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ‘ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.) ਦੀਆਂ ਟੀਮਾਂ ਹਾਦਸੇ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕਾਰਜ ‘ਚ ਲੱਗੀਆਂ ਹੋਈਆਂ ਹਨ। ਅਸੀਂ ਹਾਦਸੇ ਵਾਲੀ ਥਾਂ ‘ਤੇ ਸਾਰੀਆਂ ਸਹੂਲਤਾਂ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਸਥਾਨਕ ਪਿੰਡ ਵਾਸੀ ਵੀ ਬਚਾਅ ਕਾਰਜ ‘ਚ ਮਦਦ ਕਰ ਰਹੇ ਹਨ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : https://bit.ly/3RnHnnm Telegram https://bit.ly/3y73aJ2)