ਦਰਦਨਾਕ ਹਾਦਸਾ: ਪੀਜੀ ‘ਚ ਅੱਗ ਲੱਗਣ ਨਾਲ ਜਿੰਦਾ ਸੜ ਗਈਆਂ ਤਿੰਨ ਕੁੜੀਆਂ, ਦੋ ਦੀ ਹਾਲਤ ਗੰਭੀਰ

    0
    1227

    ਚੰਡੀਗੜ. ਸੇਕਟਰ -32 ਵਿਚ ਸ਼ਨੀਵਾਰ ਦੀ ਸ਼ਾਮ ਇਕ ਗਰਲਜ਼ ਪੀਜੀ ਵਿਚ ਅੱਗ ਲੱਗਣ ਕਾਰਨ ਤਿੰਨ ਕੁੜੀਆਂ ਦੀ ਮੌਤ ਹੋ ਗਈ ਹੈ। ਜਿੰਨਾਂ ਦੇ ਪਛਾਣ ਰਿਆ, ਪਾਖੀ ਅਤੇ ਮੁਸਕਾਨ ਦੇ ਤੋਰ ਤੇ ਹੋਈ ਹੈ। ਇੱਕ ਕੁੜੀ ਨੇ ਪਹਿਲੀ ਮੰਜਲ ਤੋਂ ਛਲਾਂਗ ਲਗਾ ਕੇ ਆਪਣੀ ਜਾਨ ਬਚਾਈ। ਕੁੜੀਆਂ ਦੀ ਉਮਰ 22 ਤੋਂ 25 ਸਾਲ ਦੱਸੀ ਜਾ ਰਹੀ ਹੈ।

    ਪੀਜੀ ਵਿੱਚ 25 ਕੁੜੀਆਂ ਦੇ ਰਹਿਣ ਦਾ ਪ੍ਰਬੰਧ ਸੀ। ਅੱਗ ਲੱਗਣ ਨਾਲ ਪੰਜ ਕੁੜੀਆਂ ਬੁਰੀ ਤਰਾਂ ਝੁਲਸ ਗਈਆਂ। ਜਖਮੀ ਕੁੜੀਆਂ ਨੂੰ ਨਜਦੀਕੀ ਹਸਪਤਾਲ ਵਿੱਚ ਦਾਖਲ ਕਰਾਈਆ ਗਿਆ ਹੈ। ਜਿੰਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।  ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੋਕੋ ਤੇ ਪਹੁੰਚ ਗਈਆਂ ਹਨ। ਫਾਇਰ ਬ੍ਰਿਗੇਡ ਦੀ ਟੀਮ ਅਤੇ ਪੁਲਿਸ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਕਰ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਹੈ।