ਅੰਮ੍ਰਿਤਸਰ ‘ਚ ਹੋਈ ਵਾਰਦਾਤ, ਦੋ ਮੁੰਡੇ ਗਲੀ ਚੋਂ ਮੋਟਰਸਾਈਕਲ ਕੱਢਣ ਨੂੰ ਲੈ ਕੇ ਲੜੇ, ਚੱਲੀਆਂ ਗੋਲੀਆਂ

0
237

ਅੰਮ੍ਰਿਤਸਰ | ਸ਼ਹਿਰ ਦੇ ਜੌੜਾ ਫਾਟਕ ਦੇ ਧਰਮਪੁਰਾ ਇਲਾਕੇ ਵਿਚ ਦੇਰ ਰਾਤ ਨੂੰ ਗੋਲੀਆਂ ਚੱਲਣ ਨਾਲ ਸਨਸਨੀ ਫੈਲ ਗਈ। ਦੋ ਨੌਜਵਾਨ ਤੰਗ ਗਲੀ ਚੋਂ ਮੋਟਰਸਾਈਕਲ ਕੱਢਣ ਨੂੰ ਲੈ ਕੇ ਆਪਸ ਵਿਚ ਫਸ ਪਏ। ਲੋਕਾਂ ਨੇ ਉਹਨਾਂ ਦੋਵਾਂ ਨੂੰ ਸ਼ਾਂਤ ਕਰਵਾ ਕੇ ਘਰ ਭੇਜ ਦਿੱਤਾ। ਪਰ ਦੇਰ ਰਾਤ ਸਾਹਿਲ ਨਾਂ ਦੇ ਨੌਜਵਾਨ ਨੇ ਆਪਣੇ ਨਾਲ ਕੁਝ ਸਾਥੀ ਲੈ ਕੇ ਆਇਆ ਤੇ ਸ਼ਿਵਾ ਦੇ ਘਰ ਦੇ ਬਾਹਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਲੱਗਣ ਕਾਰਨ ਸ਼ਿਵਾ ਜ਼ਖਮੀ ਹੋ ਗਿਆ ਉਸਨੇ ਨੇੜੇ ਦੇ ਹਸਪਤਾਲ ਭਰਤੀ ਕਰਵਾਇਆ।

ਸ਼ਿਵਾ ਨੇ ਦੱਸਿਆ ਕਿ ਸਾਡੀ ਗਲੀ ਤੰਗ ਹੈ। ਮੇਰਾ ਤੇ ਸਾਹਿਲ ਦਾ ਗਲੀ ਚੋਂ ਮੋਟਰਸਾਈਕਲ ਕੱਢਣ ਨੂੰ ਲੈ ਕੇ ਝਗੜਾ ਹੋ ਗਿਆ। ਬਾਅਦ ਵਿਚ ਕੁਝ ਲੋਕਾਂ ਨੇ ਰਾਜੀਨਾਮਾ ਕਰਵਾ ਦਿੱਤਾ। ਜਦੋਂ ਰਾਤ ਹੋਈ ਤਾਂ ਸਾਹਿਲ ਆਪਣੇ ਨਾਲ 15-20 ਮੁੰਡੇ ਲੈ ਕੇ ਆਇਆ। ਉਹਨਾਂ ਨੇ ਆਉਂਦਿਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਸ਼ਿਵਾ ਨੇ ਦੱਸਿਆ ਇਕ ਗੋਲੀ ਮੇਰੇ ਪੱਟ ਵਿਚ ਲੱਗੀ ਤੇ ਇਕ ਕੋਲ ਦੀ ਛੂਹ ਕੇ ਲੰਘ ਗਈ। ਹੁਣ ਮੇਰਾ ਗੁਰੂ ਨਾਨਕ ਦੇਵ ਹਸਪਤਾਲ ਇਲਾਜ ਚੱਲ ਰਿਹਾ ਹੈ।

ਦੂਜੇ ਪਾਸੇ ਥਾਣਾ ਮੋਹਕਮ ਪੁਰਾ ਦੇ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੱਲ੍ਹ ਰਾਤ ਸਾਹਿਲ ਤੇ ਉਸਦੇ ਦੋਸਤ ਮੋਹਿਤ ਨੇ ਬਾਇਕ ਲਾਗਉਣ ਨੂੰ ਲੈ ਕੇ ਸ਼ਿਵਾ ਨਾਮ ਦੇ ਨੌਜਵਾਨ ਨਾਲ ਝਗੜਾ ਹੋ ਗਿਆ ਜਿਸਦਾ ਲੋਕਾਂ ਵਲੋਂ ਰਾਜੀਨਾਮਾ ਕਰਾ ਦਿੱਤਾ ਗਿਆ ਸੀ। ਫਿਰ ਸਾਹਿਲ ਤੇ ਮੋਹਿਤ ਆਪਣੇ ਕੁੱਝ ਹੋਰ ਸਾਥੀਆਂ ਨੂੰ ਨਾਲ ਲੈਕੇ ਸ਼ਿਵਾ ਦੇ ਘਰ ਪੁਹੰਚ ਗਏ ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਦੱਸਿਆ ਕਿ ਸਾਹਿਲ ਤੇ ਉਨ੍ਹਾਂ ਦੇ ਨਾਲ ਦੇ ਕੁਝ ਅਣਪਛਾਤੇ ਵਿਅਕਤੀਆਂ ਤੇ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਫਿਲਹਾਲ ਫਰਾਰ ਹਨ ਪੁਲਿਸ ਛਾਪੇਮਾਰੀ ਕਰ ਰਹੀ ਹੈ।