ਜਲੰਧਰ | ਨਕੋਦਰ ਦੇ ਰਹਿਣ ਵਾਲੇ ਡਾ ਵਿਵੇਕ ਭਾਟੀਆ ਤੇ ਪ੍ਰੋ ਰਾਜੀਵ ਭਾਟੀਆ ਦੇ ਪਿਤਾ ਬ੍ਰਜ ਮੋਹਨ ਭਾਟੀਆ ਦਾ 2-09-22 ਨੂੰ ਦੇਹਾਂਤ ਹੋ ਗਿਆ ਸੀ। ਉਹਨਾਂ ਦੀ ਅੰਤਿਮ ਅਰਦਾਸ 11-09-22 ਦਿਨ ਐਤਵਾਰ 1:30 ਤੋਂ 2:30 ਵਜੇ ਦੁਪਹਿਰ ਤੱਕਹੋਵੇਗਾ।
ਅੰਤਿਮ ਅਰਦਾਸ ਦੀ ਜਗ੍ਹਾ ਗੁਰਦੁਆਰਾ ਸਾਹਿਬ ਅੱਡਾ ਮਹਿਤਪੁਰ ਨਕੋਦਰ ਹੈ। ਐਡਵੋਕੇਟ ਬ੍ਰਿਜਮੋਹਨ ਭਾਟੀਆ 86 ਸਾਲ ਦੇ ਸਨ। ਇਕ ਸਾਲ ਤੋਂ ਉਹ ਮੰਜੇ ਉਪਰ ਹੀ ਸਨ। ਡਿੱਗਣ ਕਰਕੇ ਉਹਨਾਂ ਦੇ ਸੱਟ ਲੱਗ ਗਈ ਸੀ। ਉਹ ਆਪਣੇ ਪਿੱਛੇ ਪਤਨੀ ਰਾਜ ਭਾਟੀਆ ਅਤੇ ਦੋ ਪੁੱਤਰ ਛੱਡ ਗਏ ਹਨ।
ਐਡਵੋਕੇਟ ਭਾਟੀਆ ਦੀ ਪਤਨੀ ਰਾਜ ਭਾਟੀਆ ਸੇਵਾਮੁਕਤ ਸਰਕਾਰੀ ਅਧਿਆਪਕ ਹੈ। ਉਨ੍ਹਾਂ ਦਾ ਪੁੱਤਰ ਡਾ: ਵਿਵੇਕ ਭਾਟੀਆ ਚੰਡੀਗੜ੍ਹ ਵਿੱਚ ਇੱਕ ਡਾਕਟਰ ਹੈ ਅਤੇ ਨੂੰਹ ਡਾ: ਨਿਧੀ ਭਾਟੀਆ ਪੀਜੀਆਈ ਵਿੱਚ ਇੱਕ ਪ੍ਰੋਫੈਸਰ ਹੈ। ਉਸਦਾ ਦੂਜਾ ਪੁੱਤਰ ਪ੍ਰੋਫੈਸਰ ਰਾਜੀਵ ਭਾਟੀਆ ਜੈਨ ਕਾਲਜ, ਲੁਧਿਆਣਾ ਵਿੱਚ ਅਰਥ ਸ਼ਾਸਤਰ ਪੜ੍ਹਾਉਂਦਾ ਹੈ। ਉਨ੍ਹਾਂ ਦੀ ਨੂੰਹ ਪ੍ਰੋਫੈਸਰ ਰੇਣੂ ਭਾਟੀਆ ਕਾਮਰਸ ਪੜ੍ਹਾਉਂਦੀ ਹੈ।




































