ਮੇਰੀ ਚਰਚ ‘ਚ ਵਾਇਰਲ ਹੋ ਰਹੀ ਵੀਡੀਓ ਪੁਰਾਣੀ – ਫਿਰੋਜ਼ ਖਾਨ, ਮੇਰਾ ਪੱਖ ਜਾਣੇ ਬਗੈਰ ਚਲਾਈ

0
3196

ਜਲੰਧਰ | ਗਾਇਕ ਇੰਦਰਜੀਤ ਨਿੱਕੂ ਤੋਂ ਬਾਅਦ ਫਿਰੋਜ਼ ਖਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਉਪਰ ਹੁਣ ਫਿਰੋਜ਼ ਖਾਨ ਦਾ ਪੱਖ ਸਾਹਮਣੇ ਆਇਆ ਹੈ। ਉਹਨਾਂ ਦੱਸਿਆ ਹੈ ਕਿ ਇਹ ਵੀਡੀਓ ਬਹੁਤ ਪੁਰਾਣੀ ਹੈ। ਕੁਝ ਡਿਜੀਟਲ ਚੈਨਲਾਂ ਵਲੋਂ ਬਿਨ੍ਹਾਂ ਜਾਂਚ-ਪੜਤਾਲ ਕੀਤੇ ਬਿਨ੍ਹਾਂ ਹੀ ਇਸ ਵੀਡੀਓ ਨੂੰ ਚਲਾਇਆ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਸਾਰੇ ਧਰਮ ਸਤਿਕਾਰਤ ਹਨ ਅਤੇ ਕਲਾਕਾਰ ਸਾਰੇ ਧਰਮਾਂ ਦੇ ਸਾਂਝੇ ਹੁੰਦੇ ਹਨ। ਲੋਕ ਜਗਰਾਤੇ, ਪੀਰਾਂ-ਫ਼ਕੀਰਾਂ ਦੇ ਮੇਲਿਆਂ ਸਮੇਤ ਹਰ ਧਰਮ ਦੇ ਸਮਾਗਮਾਂ ਵਿਚ ਬੁਲਾਉਂਦੇ ਹਨ।

ਫਿਰੋਜ਼ ਖਾਨ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਜਿਥੇ ਮੈਂ ਮਾਤਾ ਦੀਆਂ ਭੇਟਾਂ, ਭਗਵਾਨ ਵਾਲਮੀਕਿ ਜੀ ਦੇ ਸ਼ਬਦ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੀਤ ਤੇਰਾਂ ਤੇਰਾਂ ਤੋਲਦਾ ਗਾਏ। ਮੈਨੂੰ ਮਸੀਹੀ ਲੋਕ ਵੀ ਬਾਕੀ ਧਰਮ ਦੇ ਲੋਕਾਂ ਵਾਂਗ ਉਨ੍ਹਾਂ ਨੂੰ ਪਿਆਰ ਕਰਦੇ ਹਨ ਤੇ ਉਨ੍ਹਾਂ ਲਈ ਮਸੀਹੀ ਗੀਤ ਗਾਏ।

ਉਨ੍ਹਾਂ ਨੇ ਚਰਚ ਵਿਚ ਬੁਲਾਇਆ ਜਿਥੇ ਦੀ ਉਨ੍ਹਾਂ ਦੀ ਵੀਡੀਓ ਵਾਇਰਲ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਹਰ ਧਰਮ ਦੀ ਕਦਰ ਕਰਦੇ ਹਨ ਪਰ ਜਿਸ ਧਰਮ ਵਿਚ ਜਨਮ ਲਿਆ ਹੈ, ਉਸ ਵਿਚ ਉਹ ਪਰਪੱਕ ਹਨ। ਗਾਇਕ ਖ਼ਾਨ ਨੇ ਕਿਹਾ ਕਿ ਲੋਕਾਂ ਵੱਲੋਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਪੈਸਿਆਂ ਲਈ ਧਰਮ ਬਦਲਿਆ ਪਰ ਅਜਿਹਾ ਕੁਝ ਨਹੀਂ ਅਤੇ ਪ੍ਰਮਾਤਮਾ ਦੀ ਕਿਰਪਾ ਤੇ ਲੋਕਾਂ ਦੇ ਪਿਆਰ ਸਦਕਾ ਉਨ੍ਹਾਂ ਕੋਲ ਕੰਮ ਵੀ ਵਧੀਆ ਹੈ।