ਨਸ਼ੇੜੀ ਪੁੱਤ ਮਾਂ ਤੋਂ ਮੰਗਦਾ ਸੀ ਪੈਸੇ, ਮਨ੍ਹਾ ਕਰਨ ‘ਤੇ ਸਿਲੰਡਰ ਨੂੰ ਲਾਈ ਅੱਗ, ਸਾਰਾ ਘਰ ਸੜ ਕੇ ਸੁਆਹ

0
1327

ਗੁਰਦਾਸਪੁਰ | ਪਿੰਡ ਕਾਦੀਆ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਸ਼ੇ ਦੀ ਤੋੜ ਪੂਰੀ ਨਾ ਹੋਣ ‘ਤੇ ਨਸ਼ੇੜੀ ਨੇ ਸਿਲੰਡਰ ਬਲਾਸਟ ਨਾਲ ਆਪਣਾ ਘਰ ਉਡਾ ਦਿੱਤਾ। ਨਸ਼ੇੜੀ ਪੁੱਤ ਨੇ ਨਸ਼ੇ ਲਈ ਆਪਣੀ ਮਾਂ ਕੋਲੋ ਪੈਸੇ ਮੰਗੇ। ਪਰ ਮਾਂ ਨੇ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਉਸਨੇ ਸਿਲੰਡਰ ਨੂੰ ਅੱਗ ਲਾ ਦਿੱਤੀ ਤੇ ਸਾਰਾ ਘਰ ਉਡਾ ਦਿੱਤਾ। ਜਿਵੇਂ ਹੀ ਸਿਲੰਡਰ ਫਟਿਆ ਤਾਂ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਮਾਂ ਨੇ ਦੱਸਿਆ ਕਿ ਉਸਦਾ ਪੁੱਤਰ ਨਸ਼ੇ ਦਾ ਆਦੀ ਹੈ। ਉਹ ਨਸ਼ੇ ਲਈ ਨਿਤ ਪੈਸੇ ਮੰਗਦਾ ਹੈ। ਜਦੋਂ ਪੈਸੇ ਦੇਣ ਤੋਂ ਮਨ੍ਹਾ ਕੀਤਾ ਜਾਂਦਾ ਹੈ ਤਾਂ ਉਹ ਲੜਾਈ ਝਗੜਾ ਕਰਦਾ ਹੈ। ਸਿਲੰਡਰ ਫਟਣ ਵਾਲੇ ਦਿਨ ਵੀ ਝਗੜਾ ਹੋਇਆ ਸੀ। ਝਗੜੇ ਤੋਂ ਬਾਅਦ ਉਹ ਗੁੱਸੇ ਵਿਚ ਆ ਗਿਆ ਤਾਂ ਸਾਰਾ ਘਰ ਤਬਾਹ ਕਰ ਦਿੱਤਾ

ਬੇਵੱਸ ਮਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਸ਼ਾ ਵੇਚਣ ਵਾਲਿਆਂ ‘ਤੇ ਨਕੇਲ ਕੱਸੀ ਜਾਵੇਂ ਤਾਂ ਜੋ ਨਸ਼ੇ ‘ਚ ਗਰਕੀ ਨੌਜਵਾਨੀ ਨੂੰ ਬਚਾਇਆ ਜਾ ਸਕੇ। ਪੁਲਿਸ ਨੇ ਨਸ਼ੇੜੀ ਨੂੰ ਗ੍ਰਿਫਤਾਰ ਕਰ ਲਿਆ ਹੈ।