ਚੰਡੀਗੜ੍ਹ | ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਆ ਰਹੇ ਹਨ। ਉਹਨਾਂ ਦੀ ਫੇਰੀ ਨੂੰ ਲੈ ਕੇ ਸ਼ਹਿਰ ਦੀਆਂ ਕੁਝ ਸੜਕਾਂ ਬੰਦ ਰਹਿਣਗੀਆਂ। ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਕੁਝ ਰੂਟ ਬਦਲੇ ਗਏ ਹਨ। ਚੰਡੀਗੜ੍ਹ ਟਰੈਫਿਕ ਪੁਲਿਸ ਨੇ ਸ਼ਹਿਰ ਵਾਸੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
ਪੁਲਿਸ ਨੇ ਦੱਸਿਆ ਹੈ ਕਿ ਸੁਖਨਾ ਝੀਲ ਵਿਖੇ ਅਮਿਤ ਸ਼ਾਹ ਦੇ ਆਉਣ ‘ਤੇ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤੱਕ ਪੁਰਾਣੇ ਬੈਰੀਕੇਡ ਚੌਕ (ਸੈਕਟਰ 1/3/4 ਚੌਕ) ਤੋਂ ਸਰੋਵਰ ਮਾਰਗ ਸੈਕਟਰ 5/6-7/8 ਚੌਕ (ਹੀਰਾ ਸਿੰਘ ਚੌਕ) ਤੱਕ ਨਹੀਂ ਲੰਘ ਸਕਣਗੇ।
ਇਸ ਦੇ ਨਾਲ ਹੀ ਸੁਖਨਾ ਝੀਲ ਵਿਖੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਮਹਿਮਾਨ ਪੁਰਾਣੇ ਬੈਰੀਕੇਡ ਚੌਕ (ਸੈਕਟਰ 1/3/4 ਚੌਕ) ਰਾਹੀਂ ਆਉਣਗੇ ਅਤੇ ਵਾਹਨਾਂ ਨੂੰ ਸਹੀ ਜਗ੍ਹਾ ‘ਤੇ ਪਾਰਕ ਕਰਨਗੇ।
ਇਸ ਦੇ ਨਾਲ ਹੀ ਸੁਖਨਾ ਝੀਲ ਦੇ ਪਿਛਲੇ ਪਾਸੇ ਆਪਣੇ ਵਾਹਨ ਨੂੰ ਢੁਕਵੀਂ ਥਾਂ ‘ਤੇ ਪਾਰਕ ਕੀਤਾ ਜਾਵੇ। ਇਸ ਦੇ ਲਈ ਟਰੈਫਿਕ ਪੁਲਿਸ ਵੱਲੋਂ ਨਕਸ਼ਾ ਵੀ ਜਾਰੀ ਕੀਤਾ ਗਿਆ ਹੈ।