ਜਲੰਧਰ ‘ਚ 300 ਪੁਲਿਸ ਮੁਲਾਜ਼ਮਾਂ ਨੇ ਕੀਤੀ 12 ਘਰਾਂ ‘ਚ ‘ਸੀਕ੍ਰੇਟ ਰੇਡ’, ਬੰਦ ਘਰ ‘ਚੋਂ ਮਿਲਿਆ ਸਿਰਫ 15 ਗ੍ਰਾਮ ਚਿੱਟਾ

0
18215

ਜਲੰਧਰ (ਸਹਿਜ ਜੁਨੇਜਾ) | ਨਵੇਂ ਡੀਜੀਪੀ ਦੇ ਹੁਕਮਾਂ ‘ਤੇ ਅੱਜ ਪੂਰੇ ਪੰਜਾਬ ਵਿੱਚ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਗਈ।
ਜਲੰਧਰ ਦਿਹਾਤ ਦੀ ਪੁਲਿਸ ਕਰੀਬ 300 ਪੁਲਿਸ ਮੁਲਾਜ਼ਮਾਂ ਦੀ ਵੱਡੀ ਟੀਮ ਲੈ ਕੇ ਭੋਗਪੁਰ ਦੇ ਪਿੰਡ ਕਿੰਗਰਾ ਚੋ ਵਾਲਾ ਵਿੱਚ ਪਹੁੰਚੀ ਤਾਂ ਹਾਸਿਲ ਸਿਰਫ 15 ਗ੍ਰਾਮ ਚਿੱਟਾ ਹੋਇਆ। ਪੁਲਿਸ ਨੇ ਇੱਕ ਮਹਿਲਾ ਨੂੰ ਵੀ ਰਾਉਂਡਅਪ ਕੀਤਾ ਹੈ।

ਜਲੰਧਰ ਦਿਹਾਤੀ ਐਸਐਸਪੀ ਸਵਪਨ ਸ਼ਰਮਾ ਇਸ ਆਪ੍ਰੇਸ਼ਨ ਨੂੰ ਲੀਡ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ 13 ਘਰਾਂ ਦੀ ਲਿਸਟ ਪੁਲਿਸ ਕੋਲ ਸੀ। ਇਸ ਦੌਰਾਨ ਇੱਕ ਘਰ ਵਿੱਚੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।

ਇਸ ਤੋਂ ਪਹਿਲਾਂ ਐਸਐਸਪੀ ਸਵਪਨ ਸ਼ਰਮਾ ਨੇ ਜਲੰਧਰ ਦੇ ਨਸ਼ਿਆਂ ਲਈ ਬਦਨਾਮ ਪਿੰਡ ਗੰਨਾ ਵਿੱਚ ਵੀ ਤੜਕੇ ਰੇਡ ਕੀਤੀ ਸੀ ਪਰ ਬਰਾਮਦਗੀ ਕੁੱਝ ਖਾਸ ਨਹੀਂ ਹੋਈ ਸੀ।

ਪਿੰਡ ਦੇ ਲੋਕਾਂ ਨੇ ਕਿਹਾ ਕਿ ਨਸ਼ੇ ਲਈ ਉਨ੍ਹਾਂ ਦਾ ਪਿੰਡ ਮਸ਼ਹੂਰ ਹੈ ਅਤੇ ਲੋਕ ਉਨ੍ਹਾਂ ਦੇ ਪਿੰਡ ਵਿੱਚ ਰਿਸ਼ਤੇ ਵੀ ਨਹੀਂ ਕਰਦੇ। ਜਦੋਂ ਪੁਲਿਸ ਆਉਂਦੀ ਹੈ ਤਾਂ ਪਹਿਲਾਂ ਹੀ ਨਸ਼ਾ ਤਸਕਰ ਫਰਾਰ ਹੋ ਜਾਂਦੇ ਹਨ।

ਜਿਕਰਯੋਗ ਹੈ ਕਿ ਪੁਲਿਸ ਦੇ ਇਸ ਸੀਕ੍ਰੇਟ ਆਪ੍ਰੇਸ਼ਨ ਦੀਆਂ ਖਬਰਾਂ ਪਹਿਲਾਂ ਹੀ ਲੀਕ ਹੋ ਗਈਆਂ ਸਨ ਜਿਸ ਕਾਰਨ ਪੁਲਿਸ ਨੂੰ ਕੁੱਝ ਵੱਡਾ ਬਰਾਮਦ ਨਹੀਂ ਹੋ ਸਕਿਆ।

ਵੇਖੋ ਵੀਡੀਓ