ਆਂਡਿਆਂ ਦੀ ਰੇਹੜੀ ਲਾਉਂਦੇ 12 ਸਾਲ ਦੇ ਬੱਚੇ ਦਾ ਲੁਟੇਰਿਆਂ ਵਲੋਂ ਮੋਬਾਇਲ ਲਈ ਛਾਤੀ ‘ਚ ਛੁਰਾ ਮਾਰ ਕੇ ਕਤਲ

0
6146

ਲੁਧਿਆਣਾ। ਲੁਧਿਆਣਾ ਵਿਚ ਆਂਡਿਆਂ ਦੀ ਰੇਹੜੀ ਲਗਾਉਣ ਵਾਲੇ 12 ਸਾਲਾ ਬੱਚੇ ਤੋਂ ਲੁਟੇਰਿਆਂ ਨੇ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਹੀ ਲੁਟੇਰਿਆਂ ਨੇ ਬੱਚੇ ਦੀ ਛਾਤੀ ਵਿਚ ਚਾਕੂ ਖੋਭ ਦਿੱਤਾ। ਜਿਸ ਨਾਲ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮੌਕੇ ‘ਤੇ ਪਹੁੰਚੀ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਇਕ ਕਾਤਲ ਨੂੰ ਫੜ੍ਹ ਲਿਆ। ਜਦੋਂਕਿ ਦੂਜਾ ਫਰਾਰ ਹੋ ਗਿਆ। ਪੁਲਿਸ ਨੇ ਲੁਟੇਰਿਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਫੋਕਲ ਪੁਆਇੰਟ ਦੇ ਮੁਖੀ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ 12 ਸਾਲਾ ਗੁੰਜਨ ਦੁਰਗਾ ਕਾਲੋਨੀ ਵਿਚ ਰਹਿੰਦਾ ਸੀ। ਉਹ ਇਲਾਕੇ ਵਿਚ ਹੀ ਆਂਡਿਆਂ ਦੀ ਰੇਹੜੀ ਲਗਾਉਂਦਾ ਸੀ।

ਵੀਰਵਾਰ ਸ਼ਾਮ 9 ਵਜੇ ਦੇ ਲਗਭਗ ਆਰੋਪੀ ਅਕਸ਼ੈ ਗੁੰਜਨ ਦੀ ਰੇਹੜੀ ‘ਤੇ ਪਹੁੰਚਿਆ ਤੇ ਉਸ ਕੋਲੋਂ ਮੋਬਾਇਲ ਖੋਹਣ ਦੀ ਕੋਸ਼ਿਸ਼ ਕਰਨ ਲੱਗਾ।

ਜਦੋਂ ਗੁੰਜਨ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਆਰੋਪੀ ਨੇ ਉਸਦੀ ਛਾਤੀ ਵਿਚ ਚਾਕੂ ਖੋਭ ਦਿੱਤਾ। ਲੋਕਾਂ ਨੇ ਗੁੰਜਨ ਨੂੰ ਫੋਰਟਿਸ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਗੁੰਜਨ ਦੀਆਂ ਦੋ ਵੱਡੀਆਂ ਭੈਣਾਂ ਤੇ ਤਿੰਨ ਭਰਾ ਹਨ।