ਨੌਜਵਾਨ ਨੂੰ ਬੰਨ੍ਹ ਕੇ ਸੋਨਾ ਲੁੱਟਣ ਵਾਲੇ ਸੀਸੀਟੀਵੀ ਦੀ ਮਦਦ ਨਾਲ ਪੁਲਿਸ ਅੜਿੱਕੇ

0
3612

ਜਲੰਧਰ । ਲੰਘੇ ਦਿਨ ਜਲੰਧਰ ਕੈਂਟ ਸਥਿਤ ਡਿਫੈਂਸ ਕਾਲੋਨੀ ’ਚ ਨੌਜਵਾਨ ਨੂੰ ਘਰ ’ਚ ਬੰਨ੍ਹ ਕੇ ਸੋਨਾ ਲੁੱਟਣ ਵਾਲੇ 2 ਨੌਜਵਾਨਾਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਪੁਲਸ ਨੇ ਉਨ੍ਹਾਂ ਤੋਂ ਸਾਰਾ ਸੋਨਾ ਤੇ ਇਕ ਰਿਵਾਲਰ ਵੀ ਬਰਾਮਦ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਡਿਫੈਂਸ ਕਾਲੋਨੀ ’ਚ ਹੋਈ ਵਾਰਦਾਤ ਦੇ ਬਾਅਦ ਪੁਲਸ ਨੇ ਵੱਖ-ਵੱਖ ਟੀਮਾਂ ਬਣਾਈਆਂ ਸਨ। ਜਿਸ ’ਚ ਪੁਲਸ ਨੂੰ ਸਫਲਤਾ ਹੱਥ ਲੱਗੀ ਹੈ। ਪੁਲਸ ਨੇ ਦੋਵਾਂ ਨੌਜਵਾਨਾਂ ਨੂੰ ਸੋਨੇ ਦੇ ਗਹਿਣਿਆਂ ਤੇ ਰਿਵਾਲਵਰ ਨਾਲ ਗ੍ਰਿਫਤਾਰ ਕਰ ਲਿਆ ਹੈ।

ਪੁਲਸ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਕਈ ਇਲਾਕਿਆਂ ’ਚ ਸੀਸੀਟੀਵੀ ਕੈਮਰਿਆਂ ਨਾਲ ਮੁਲਜਮਾਂ ਦੀ ਪਛਾਣ ਹੋਈ, ਜਿਨ੍ਹਾਂ ਨੂੰ ਬਾਅਦ ’ਚ ਪੁਲਸ ਨੇ ਕਾਬੂ ਕਰ ਲਿਆ।

ਪੁਲਸ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਬਾਹਰ ਤੇ ਮਾਰਕੀਟ ’ਚ ਸੀਸੀਟੀਵੀ ਕੈਮਰੇ ਲਗਾਉਣੇ ਚਾਹੀਦੇ ਹਨ।