ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਪੁਲਿਸ ਦੀ ਵਰਦੀ ‘ਚ ਲੁਟੇਰਿਆਂ ਨੇ ਮਨੀ ਐਕਸਚੇਂਜਰ ਤੋਂ ਕਾਰ, ਕੈਸ਼ ਲੁੱਟਿਆ

0
1042

ਲੁਧਿਆਣਾ/ਖੰਨਾ (ਜਗਮੀਤ ਸਿੰਘ) | ਪੰਜਾਬ ‘ਚ ਲੁਟੇਰਿਆਂ ਦੇ ਹੌਸਲੇ ਦਿਨ-ਬ-ਦਿਨ ਵੱਧਦੇ ਹੀ ਜਾ ਰਹੇ ਹਨ। ਇਸ ਦੀ ਤਾਜਾ ਮਿਸਾਲ ਖੰਨਾ ਵਿੱਚ ਸਾਹਮਣੇ ਆਈ ਹੈ। ਤਿੰਨ ਕਾਰਾਂ ‘ਚ ਆਏ ਲੁਟੇਰਿਆਂ ਨੇ ਇਕ ਬ੍ਰੀਜ਼ਾ ਕਾਰ ਨੂੰ ਘੇਰ ਕੇ ਲੁੱਟ ਲਿਆ।

ਦਿੱਲੀ ਤੋਂ ਜਗਰਾਉਂ ਕਾਰ ਵਿੱਚ ਜਾ ਰਹੇ ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਮਾਲਕਾਂ ਦਾ ਮਨੀ ਐਕਸਚੇਂਜ ਤੇ ਕੱਪੜੇ ਦਾ ਕੰਮ ਹੈ। ਉਹ ਤੇ ਅਜੈ ਕੁਮਾਰ  ਕੰਮ ਲਈ ਦਿੱਲੀ ਗਏ ਹੋ ਸਨ। ਰਾਤ ਨੂੰ ਉਹ ਦਿੱਲੀ ਤੋਂ ਜਗਰਾਉਂ ਨੂੰ ਜਾ ਰਹੇ ਸਨ ਕਿ  ਖੰਨਾ ਤੋਂ ਕਰੀਬ 5 ਕਿਲੋਮੀਟਰ ਅੱਗੇ ਤਿੰਨ ਕਾਰਾਂ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ।

ਕਾਰਾਂ ਤੋਂ ਖਾਕੀ ਪੱਗਾ ਵਾਲੇ ਵਿਅਕਤੀ ਨਿਕਲੇ ਜੋ ਖੁਦ ਨੂੰ ਪੁਲਿਸ ਵਾਲੇ ਦੱਸਦੇ ਹੋਏ ਧਮਕਾਉਣ ਲੱਗੇ। ਉਨ੍ਹਾਂ ਨੇ ਮਾਸਕ ਪਾਏ ਹੋਏ ਸਨ। ਇਸੇ ਦੌਰਾਨ ਬ੍ਰੀਜਾ ਕਾਰ ਖੋਹ ਲਈ ਗਈ ਤੇ 50 ਹਜ਼ਾਰ ਕੈਸ਼ ਲੈ ਕੇ ਲੁਟੇਰੇ ਗੱਡੀਆਂ ‘ਚ ਫਰਾਰ ਹੋ ਗਏ। ਨਜ਼ਦੀਕੀ ਢਾਬੇ ‘ਤੇ ਜਾ ਕੇ ਉਨ੍ਹਾਂ ਮਾਲਕਾਂ ਨੂੰ ਇਸ ਦੀ ਖਬਰ ਦਿੱਤੀ।

ਗੱਡੀ ਦੇ ਮਾਲਕ ਨਿਤਿਨ ਗੋਇਲ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਰਵੀ ਕੁਮਾਰ ਨੇ ਕਿਸੇ ਦੇ ਫੋਨ ਤੋਂ ਲੁੱਟ ਦੀ ਗੱਲ ਦੱਸੀ। ਹਾਈਵੇ ਉੱਤੇ ਅਜਿਹੀ ਲੁੱਟ ਚਿੰਤਾ ਦਾ ਵਿਸ਼ਾ ਹੈ।

ਡੀਐਸਪੀ ਰਾਜਨ ਪਰਮਿੰਦਰ ਸਿੰਘ ਨੇ ਕਿਹਾ ਕਿ ਪੁਲਸ ਜਾਂਚ ਕਰ ਰਹੀ ਹੈ। ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਹਨ। ਛੇਤੀ ਹੀ ਲੁਟੇਰਿਆਂ ਦਾ ਪਤਾ ਲਗਾਇਆ ਜਾਵੇਗਾ।