ਸਿੰਗਾਪੁਰ ‘ਚ ਭਾਰਤੀ ਮੂਲ ਦੇ ਨੌਜਵਾਨ ਨੂੰ ਨਸ਼ਾ ਤਸਕਰੀ ਦੇ ਦੋਸ਼ ‘ਚ ਫਾਂਸੀ ਦੀ ਸਜ਼ਾ, 13 ਸਾਲਾਂ ਤੋਂ ਜੇਲ੍ਹ ‘ਚ ਹੈ ਬੰਦ

0
7064

ਨਵੀਂ ਦਿੱਲੀ/ਸਿੰਗਾਪੁਰ | ਨਸ਼ਾ ਤਸਕਰੀ ਦੇ ਸਬੰਧ ‘ਚ 2009 ਵਿਚ ਗ੍ਰਿਫਤਾਰ ਕੀਤੇ ਭਾਰਤੀ ਮੂਲ ਦੇ ਨੌਜਵਾਨ ‘ਤੇ 2010 ‘ਚ ਦੋਸ਼ ਸਾਬਤ ਹੋਏ ਸਨ ਤੇ ਉਹ ਪਿਛਲੇ 13 ਸਾਲਾਂ ਤੋਂ ਜੇਲ੍ਹ ‘ਚ ਰਹਿ ਰਿਹਾ ਸੀ। ਅੱਜ ਉਸਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਸਜ਼ਾ ਮੁਆਫੀ ਲਈ ਨੌਜਵਾਨ ਨੇ ਕਈ ਵਾਰ ਪਟੀਸ਼ਨਾਂ ਵੀ ਪਾਈਆਂ ਪਰ ਸਭ ਪਟੀਸ਼ਨਾਂ ਖਾਰਿਜ ਹੋ ਗਈਆਂ।

ਨੌਜਵਾਨ ਨੂੰ ਅਗਲੇ ਹਫਤੇ ਬੁੱਧਵਾਰ ਨੂੰ ਫਾਂਸੀ ਦਿੱਤੀ ਜਾਵੇਗੀ। ਸਜ਼ਾ ਖਿਲਾਫ 2011 ਵਿਚ ਪਹਿਲੀ ਪਟੀਸ਼ਨ ਰੱਦ ਹੋਈ ਸੀ। ਨੌਜਵਾਨ 2010 ‘ਚ 42.72 ਗ੍ਰਾਮ ਹੈਰੋਇਨ ਤਸਕਰੀ ਦਾ ਦੋਸ਼ੀ ਸਾਬਤ ਹੋਇਆ ਸੀ। ਆਖਰੀ ਅਪੀਲ 29 ਮਾਰਚ ਨੂੰ ਖਾਰਿਜ ਹੋਈ ਸੀ। ਮੁਲਜ਼ਮ ਮਾਨਸਿਕ ਤੌਰ ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ ਅਤੇ ਸਿੰਗਾਪੁਰ ਦੇ ਚਾਂਗੀ ਜੇਲ ‘ਚ ਬੰਦ ਹੈ । ਸਿੰਗਾਪੁਰ ‘ਚ ਇਸ ਸਜ਼ਾ ਖਿਲਾਫ ਭਾਰਤੀਆਂ ਵਲੋਂ ਕਾਫੀ ਵਿਰੋਧ ਵੀ ਕੀਤਾ ਗਿਆ ਸੀ ਪਰ ਸਜ਼ਾ ਮੁਆਫ ਨਹੀਂ ਹੋਈ।