ਬਠਿੰਡਾ ‘ਚ ਦੁਕਾਨ ਦੇ ਸਾਹਮਣੇ ਦੁਕਾਨ ਕਰਨ ‘ਤੇ ਔਰਤ ਦਾ ਕਤਲ, ਕਾਤਲ ਨੇ ਕਿਹਾ ਮੇਰੀ ਰੋਜ਼ੀ-ਰੋਟੀ ‘ਤੇ ਵੱਜ ਰਹੀ ਸੀ ਲੱਤ

0
17362

ਬਠਿੰਡਾ | ਸ਼ਹਿਰ ਵਿਖੇ ਐਤਵਾਰ ਨੂੰ ਇਕ ਵਿਅਕਤੀ ਵਲੋਂ ਆਪਣੀ ਰੇਹੜੀ ਸਾਹਮਣੇ ਦੁਕਾਨ ਕਰਨ ਵਾਲੇ ਪਰਿਵਾਰ ਦੀ ਔਰਤ ਨੂੰ ਚਾਕੂਆਂ ਨਾਲ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ । ਮ੍ਰਿਤਕਾ ਦਾ ਨਾਂ ਬਿਜਲੀ ਦੇਵੀ ਦੱਸਿਆ ਜਾ ਰਿਹਾ ਹੈ ਜੋ ਕਿ 47-48 ਸਾਲ ਦੀ ਸੀ । ਕਾਤਲ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਕਾਰਨ ਮੇਰੀ ਗਾਹਕੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ।

ਕਾਤਲ ਦੀ ਪਛਾਣ ਰਾਮ ਸਿੰਘ ਵਜੋਂ ਹੋਈ ਹੈ। ਵਾਰਦਾਤ ਸਮੇਂ ਦੁਕਾਨ ਕਰਨ ਵਾਲਾ ਵਿਅਕਤੀ ਘਰ ਮੌਜੂਦ ਨਹੀਂ ਸੀ। ਅਰੋਪੀ ਦੀ ਦੁਕਾਨ ਨਾ ਚੱਲ਼ਣ ਕਰਕੇ ਉਹ ਰੰਜਿਸ਼ ਰੱਖਦਾ ਸੀ ਤੇ ਮ੍ਰਿਤਕ ਔਰਤ ਦੇ ਬੇਟੇ ਨੇ ਕਿਹਾ ਕਿ ਅਰੋਪੀ ਇਸ ਤੋਂ ਪਹਿਲਾਂ ਵੀ ਧਮਕਾਉਂਦਾ ਰਹਿੰਦਾ ਸੀ ਕਿ ਦੁਕਾਨ ਹਟਾ ਲੈਣ। ਇਸੇ ਰੰਜਿਸ਼ ਤਹਿਤ ਅਰੋਪੀ ਨੇ ਘਟਨਾ ਨੂੰ ਅੰਜਾਮ ਦਿੱਤਾ। ਮੌਕੇ ‘ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਗਿਆ ਤੇ ਅਰੋਪੀ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।