ਹੋਟਲ ‘ਚ ਵੇਚੀਆਂ ਜਾ ਰਹੀਆਂ ਸਨ ਪ੍ਰਾਈਵੇਟ ਸਕੂਲ ਦੀਆਂ ਮਹਿੰਗੀਆਂ ਕਿਤਾਬਾਂ, ਆਪ ਵਿਧਾਇਕ ਨੇ ਮਾਰੀ ਰੇਡ, ਪਈਆਂ ਭਾਜੜਾਂ

0
11872

ਸੇਠ ਹੁਕਮ ਚੰਦ ਸਕੂਲ ਨੂੰ ਨੋਟਿਸ ਜਾਰੀ ਕਰਕੇ 3 ਦਿਨਾਂ ‘ਚ ਜਵਾਬ ਮੰਗਿਆ

ਜਲੰਧਰ | ਸੀਐਮ ਭਗਵੰਤ ਮਾਨ ਨੇ ਸਕੂਲਾਂ ਨੂੰ ਫੀਸਾਂ ਨਾ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਪੇਰੈਂਟਸ ਸਕੂਲ ਮੈਨੇਜਮੈਂਟ ਖਿਲਾਫ ਖੜੇ ਹੋ ਰਹੇ ਹਨ । ਸ਼ੁੱਕਰਵਾਰ ਨੂੰ ਦਾਦਾ ਕਾਲੋਨੀ ‘ਚ ਈਸ਼ਾਨ ਹੋਟਲ ਦੀ ਪਹਿਲੀ ਮੰਜ਼ਿਲ ‘ਤੇ ਆਪ ਵਿਧਾਇਕ ਰਮਨ ਅਰੋੜਾ ਨੇ ਰੇਡ ਮਾਰੀ। ਉਥੇ ਸੇਠ ਹੁਕਮ ਚੰਦ ਸੀਨੀਅਰ ਸੈਕੰਡਰੀ ਸਕੂਲ ਪ੍ਰੇਮ ਨਗਰ ਦੀਆਂ ਕਿਤਾਬਾਂ ਦਾ ਸਟਾਕ ਪਿਆ ਸੀ। ਪੂਰੇ ਮਾਮਲੇ ਦੀ ਸ਼ਿਕਾਇਤ ਪੇਰੈਂਟਸ ਨੇ ਵਿਧਾਇਕ ਨੂੰ ਕੀਤੀ ਸੀ।
ਪੇਰੈਂਟਸ ਨੇ ਅਰੋਪ ਲਗਾਇਆ ਕਿ ਸਕੂਲ ਨੇ ਉਨ੍ਹਾਂ ਨੂੰ ਬੱਚਿਆਂ ਦੀਆਂ ਕਿਤਾਬਾਂ ਇੱਥੋਂ ਤੋਂ ਹੀ ਖਰੀਦਣ ਲਈ ਮਜਬੂਰ ਕੀਤਾ ਸੀ ਪਰ ਉਥੇ ਕਿਤਾਬਾਂ ਬਾਜ਼ਾਰ ਨਾਲੋਂ ਵੀ ਵੱਧ ਰੇਟਾਂ ‘ਤੇ ਮਿਲ ਰਹੀਆਂ ਸਨ। ਮਾਮਲੇ ਦਾ ਪੇਰੈਂਟਸ ਦੀ ਲਿਖਤੀ ਕੰਪਲੇਂਟ ਤੋਂ ਬਾਅਦ ਜ਼ਿਲਾ ਸਿੱਖਿਆ ਅਧਿਕਾਰੀ (ਸੀਸੈ) ਦੇ ਆਫਿਸ ਨੇ ਸਕੂਲ ਨੂੰ ਨੋਟਿਸ ਜਾਰੀ ਕਰਕੇ 3 ਦਿਨਾਂ ‘ਚ ਜਵਾਬ ਮੰਗਿਆ ਹੈ।
ਸਕੂਲ ਮੈਨੇਜਮੈਂਟ ਦੇ ਮੈਂਬਰ ਸਤੀਸ਼ ਦਾਦਾ ਨੇ ਇਨਾਂ ਅਰੋਪਾਂ ਨੂੰ ਗਲਤ ਦੱਸਿਆ। । ਉਨ੍ਹਾਂ ਕਿਤਾਬਾਂ ਵੇਚ ਰਹੇ ਵਿਅਕਤੀ ਤੋਂ ਜੀਐਸਟੀ ਨੰਬਰ ਤੇ ਕਿਤਾਬਾਂ ਦੇ ਗੋਦਾਮ ਦੀ ਮਨਜ਼ੂਰੀ ਬਾਰੇ ਵੀ ਪੁੱਛਿਆ।
ਰਮਨ ਅਰੋੜਾ ਸਿੱਖਿਆ ਵਿਭਾਗ ਦੇ ਅਫਸਰਾਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦੇ ਕੇ ਚੱਲੇ ਗਏ।
ਸਕੂਲ ਮੈਨੇਜਮੈਂਟ ਨੂੰ ਜ਼ਿਲਾ ਸਿੱਖਿਆ ਅਧਿਕਾਰੀ ਨੇ ਨੋਟਿਸ ‘ਚ ਕੀ ਕਿਹਾ-
ਇਸ ਸਬੰਧੀ ਨੋਟਿਸ ਵਿਚ ਸਕੂਲ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ ਤੇ ਜਾਰੀ ਹਦਾਇਤਾਂ ਦੀ ਉਲੰਘਣਾ
ਪਾਏ ਜਾਣ ‘ਤੇ ਸਕੂਲ ਦੀ ਐਨਓਸੀ ਤੇ ਮਾਨਤਾ ਰੱਦ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਹੈ।