ਲੜਕੀਆਂ ਨੂੰ ਵਿਗਿਆਨ, ਤਕਨਾਲੌਜੀ, ਇੰਜੀਨੀਅਰਿੰਗ ਤੇ ਗਣਿਤ ਵੱਲ ਉਤਸ਼ਾਹਿਤ ਕਰਨ ਦੀ ਲੋੜ

0
10049

ਕਪੂਰਥਲਾ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕੌਮਾਂਤਰੀ ਵਿਗਿਆਨ ‘ਚ ਔਰਤਾਂ ਅਤੇ ਲੜਕੀਆਂ ਦੀ ਸਹਿਭਾਗਤਾ ਦਿਵਸ ਮਨਾਇਆ ਗਿਆ
ਵਿਗਿਆਨ ਵਿਚ ਔਰਤਾਂ ਅਤੇ ਲੜਕੀਆਂ ਸਹਿਗਤਾਂ ਦੇ ਕੌਮਾਂਤਰੀ ਦਿਵਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਇਕ ਵਿਚਾਰ ਚਰਚਾ ਕਰਵਾਈ ਗਈ, ਜਿਸ ਵਿਚ ਵਿਗਿਆਨ, ਤਕਨਾਲੌਜੀ, ਇੰਜੀਨੀਅਰਿੰਗ ਅਤੇ ਗਣਿਤ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀਆਂ ਪ੍ਰਸਿੱਧ ਮਹਿਲਾਵਾਂ ਨੇ ਹਿੱਸਾ ਲਿਆ। ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੌਜੀ ਵਿਭਾਗ ਦੇ ਸਹਿਯੋਗ ਨਾਲ ਵਾਈਜ਼ ਵਿਜ਼ਨ ਕਿਰਨ ਸਕੀਮ ਤਹਿਤ ਦੋ ਦਿਨਾਂ ਲੈਕਚਰਾਂ ਦੀ ਲੜੀ ਦੀ ਸ਼ੁਰੂਆਤ ਕੀਤੀ ਗਈ। ਦੁਪਹਿਰ ਵੇਲੇ ਦੀ ਵਿਚਾਰ ਚਰਚਾ ਅਤੇ ਸਵੇਰ ਦੀ ਲੈਕਚਰ ਲੜੀ ਵਿਚ ਭਾਰਤ ਭਰ ਤੋਂ ਔਰਤ ਆਧਿਅਪਕਾ ਅਤੇ ਵਿਦਿਅਰਥਣਾਂ ਨੇ ਹਿੱਸਾ ਲਿਆ।

ਡਾ. ਸਵਾਤੀ ਬਾਸੂ ਸਾਬਕਾ ਵਿਗਿਆਨਕ ਸਲਾਹਕਾਰ, ਪ੍ਰਧਾਨ ਮੰਤਰੀ ਦਫ਼ਤਰ ਦੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਅਤੇ ਸਾਬਕਾ ਵਿਗਿਆਨਕ ਸਕੱਤਰ ਨੇ ਇਸ ਮੌਕੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹਨਾਂ ਨੂੰ ਭਾਰਤ ਦੀ “ਮੌਸਮ ਮਹਿਲਾਂ” ਵਜੋਂ ਜਾਣਿਆਂ ਜਾਂਦਾ ਹੈ।ਇਹਨਾਂ ਨੂੰ ਉਤਰੀ ਅੰਟਾਰਟਿਕਾ ਵਿਚ ਪਹਿਲੀ ਮਹਿਲਾ ਵਜੋਂ ਜਾਣ ਦਾ ਮਾਣ ਵੀ ਹਾਂਸਲ ਹੈ। ਇਸ ਮੌਕੇ *ਤੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਗਿਆਨ ਤੇ ਖੇਤਰ ਵਿਚ ਮਹਿਲਾਵਾਂ ਅਤੇ ਲੜਕੀਆਂ ਦੀ ਬਰਾਬਰ ਪਹੁੰਚ ਅਤੇ ਸਹਿਭਾਗਤਾਂ ਨੂੰ ਉਤਸ਼ਾਹਿਤ ਕਰਨ ਦੇ ਆਸ਼ੇ ਨਾਲ ਮਹਿਲਾ ਅਤੇ ਕੁੜੀਆਂ ਦੀ ਵਿਗਿਆਨ ਦੇ ਖੇਤਰ ਵਿਚ ਸਹਿਭਾਗਤਾ ਦਾ ਦਿਵਸ ਕੌਮਾਂਤਰੀ ਪੱਧਰ ‘ਤੇ ਮਨਾਇਆ ਜਾਂਦਾ ਹੈ। ਉਨ੍ਹਾ ਦੱਸਿਆ ਕਿ ਵਿਗਿਆਨ ਤੇ ਤਕਨਾਲੌਜੀ ਨੂੰ ਹੁਲਾਰਾ ਦੇਣ ਲਈ ਭਾਰਤ ਸਰਕਾਰ ਦੇ ਆਤਮ ਨਿਰਭਰ ਭਾਰਤ ਪ੍ਰੋਗਰਾਮ ਦੇ ਅਧੀਨ ਸਿੱਖਿਆਂ ਸੰਸਥਾਂਵਾਂ, ਖੋਜ ਤੇ ਵਿਕਾਸ ਪ੍ਰਯੋਗਸ਼ਾਲਾਵਾਂ, ਵਿਭਾਗਾਂ ਅਤੇ ਮੰਤਰਾਲਿਆਂ, ਉਦਯੋਗਾਂ, ਸਟਾਰਟ ਅੱਪ,ਪਰਉਪਕਾਰੀ ਸੰਸਥਾਵਾਂ ਅਤੇ ਕੌਮਾਂਤਰੀ ਸੰਸਥਾਂਵਾਂ ਨੂੰ ਜੋੜਿਆਂ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਵਿਗਿਆਨ ਸਲਾਹਕਾਰ ਨੀਤੀ ਦੀ ਵੀ ਗੱਲ ਕੀਤੀ ਜੋ ਕੌਮੀ ਅਤੇ ਕੌਮਾਂਤਰੀ ਲੋੜਾਂ ਦੇ ਅਨਕੂਲ ਹੈ। ਉਨ੍ਹਾਂ ਮੌਸਮੀ ਭਵਿੱਖ ਬਾਣੀ ਵਿਚ ਭਾਰਤ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਸ ਖੇਤਰ ਵਿਚ ਔਰਤਾਂ ਲੜਕੀਆਂ ਦੀ ਭਾਗੀਦਾਰੀ ਵਧਾਉਣ ਦੀ ਬਹੁਤ ਲੋੜ ਹੈ ਅਤੇ ਬੀਤੇ ਕੁਝੇ ਦਹਾਕਿਆਂ ਦੌਰਾਨ ਵਿਸ਼ਵ ਪੱਧਰ ‘ਤੇ ਵਿਗਿਆਨ ਦੇ ਖੇਤਰ ਵੱਲ ਕੁੜੀਆਂ ਨੂੰ ਇਸ ਖੇਤਰ ਵਿਚ ਲਗਾਉਣ ਅਤੇ ਉਤਸ਼ਾਹਿਤ ਕਰਨ ਲਈ ਅਨੇਕਾਂ ਯਤਨ ਕੀਤੇ ਗਏ ਹਨ ।

ਇਸ ਮੌਕੇ ਵਿਚਾਰ ਚਰਚਾ ਦਾ ਸੰਚਾਲਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਵਿਗਿਆਨ ਵਿਚ ਔਰਤਾਂ ਅਤੇ ਲੜਕੀਆਂ ਦੀ ਸਹਿਭਾਗਤਾ ਦਾ ਦਿਨ ਮਨਾਉਣ ਦਾ ਉਦੇਸ਼ ਨਾ ਸਿਰਫ਼ ਔਰਤਾਂ ਵਲੋਂ ਵਿਗਿਆਨ ਦੇ ਖੇਤਰ ਵਿਚ ਕੀਤੀਆਂ ਗਈਆਂ ਖੋਜਾਂ ਦਾ ਜ਼ਸ਼ਨ ਮਨਾਉਣਾ ਹੈ ਸਗੋ ਔਰਤਾਂ ਦੀ ਵਿਗਿਆਨ ਤੱਕ ਪਹੁੰਚ ਨੂੰ ਹੋਰ ਬਿਹਤਰ ਬਣਾਉਣ ਲਈ ਮਹਿਲਾ ਵਿਗਿਆਨਕਾਂ ਅਤੇ ਟੈਕਨਾਲਿਜਸਟਾਂ ਲਈ ਵਿਗਿਆਨ ਦੀ ਸਿੱਖਿਆ ਦਾ ਯੋਗ ਤੇ ਸੁਖਾਵਾਂ ਮਾਹੌਲ ਬਣਾਊਣ ਲਈ ਪਹਿਲਾਂ ਕੀਤੇ ਗਏ ਯਤਨਾਂ ਨੂੰ ਯਾਦ ਕਰਨਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ ਵਿਚ ਵਿਗਿਆਨ, ਤਕਨਾਲੌਜੀ, ਇੰਜੀਨੀਅਰਿੰਗ ਅਤੇ ਗਣਿਤ ਵਿਚ ਅੰਡਰਗ੍ਰੈਜੂਏਟ ਪੱਧਰ ‘ਤੇ ਸਿਰਫ਼ 43 ਫ਼ੀਸਦ ਲੜਕੀਆਂ ਹੀ ਦਾਖਲਾ ਲੈਂਦੀਆਂ ਹਨ, ਜਿਹਨਾਂ ਵਿਚੋਂ 14 ਫ਼ੀਸਦ ਵਿਗਿਆਨ ਤੇ ਤਕਨਾਲੌਜੀ ਦੀਆਂ ਉਚ ਨੌਕਰੀਆਂ ‘ਤੇ ਜਾਂਦੀਆਂ ਹਨ ਜਦੋਂ ਕਿ ਸਿਰਫ਼ 3 ਫ਼ੀਸਦ ਕੁੜੀਆਂ ਪੀ.ਐਚ.ਡੀ ਵਿਚ ਦਾਖਲਾ ਲੈ ਰਹੀਆਂ ਹਨ।ਉਨ੍ਹਾਂ ਵਿਗਿਆਨ ਤੇ ਤਕਨਾਲੌਜੀ ਨੂੰ ਪੇਂਡੂ ਖੇਤਰਾਂ ਵਿਚ ਲਿਜਾਣ ਦੀ ਲੋੜ ‘ਤੇ ਜੋਰ ਦਿੱਤਾ। ਉਨ੍ਹਾਂ ਦੱਸਿਆ ਕਿ ਪਿੰਡਾਂ ਦੀਆਂ ਔਰਤਾਂ ਦੇ ਸਸ਼ਕਤੀਕਰਨ ਅਤੇ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਾਇੰਸ ਸਿਟੀ ਵਲੋਂ ਇਕ ਵੂਮੈਨ ਤਕਨਾਲੌਜੀ ਪਾਰਕ ਵੀ ਸਥਾਪਿਤ ਕੀਤਾ ਗਿਆ ਹੈ।

ਇਸ ਮੌਕੇ “ਲੀਲਾਵਤੀ ਧੀਆਂ” ਦੀਆਂ ਸੂਚੀਬੱਧ ਔਰਤ ਤੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਬੰਗਲੌਰ ਦੀ ਦੀ ਵਿਗਿਆਨੀ ਪ੍ਰੋਫ਼ੈਸਰ ਮੰਜੂ ਬਾਂਸਲ, ਐਸ.ਐਨ ਬੌਸ ਨੈਸ਼ਨਲ ਸੈਂਟਰ ਫ਼ਾਰ ਬੇਸਿਕ ਸਾਇੰਸ ਕੋਲਕਾਤਾ ਦੀ ਡਾਇਰੈਕਟਰ ਡਾ. ਤਨੁਸ੍ਰੀ ਸਾਹਾ ਦਾਸ ਗੁਪਤਾ ਅਤੇ ਆਈਸ਼ਰ ਮੋਹਾਲੀ ਦੀ ਆਈ.ਐਨ.ਐਸ.ਏ ਸੀਨੀਅਰ ਵਿਗਿਆਨੀ ਤੇ ਗਣਿਤ ਵਿਗਿਆਨ ਦੀ ਪ੍ਰੋਫ਼ੈਸਰ ਸੁਦੇਸ਼ ਕੌਰ ਖੰਡੂਜਾ ਨੇ ਵਿਚਾਰ ਚਰਚਾ ਵਿਚ ਹਿੱਸਾ ਲਿਆ ਅਤੇ ਇੱਥੋਂ ਤੱਕ ਪਹੁੰਚਣ ਦੇ ਆਪਣੇ ਤਜਰਬੇ ਸਾਂਝੇ ਕੀਤੇ।

ਡਾ. ਮੰਜੂ ਬਾਂਸਲ ਜੋ ਫ਼ੁਲਬ੍ਰਾਈਟ ਫ਼ੈਲੋ ਹੋਣ ਦੇ ਨਾਲ—ਨਾਲ ਰਟਗਰਜ਼ ਯੂਨੀਵਰਸਿਟੀ ਅਮਰੀਕਾਂ ਦੀ ਵਿਜ਼ਟਿੰਗ ਪ੍ਰੋਫ਼ੈਸਰ ਵੀ ਹਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਿਸ ਤਰ੍ਹਾਂ ਪ੍ਰੋਟੀਨ ਬਣਤਰ, ਮਾਡਲਿੰਗ ਨਿਊਕਲਿਕ ਐਸਿਡ ਅਤੇ ਵਿਸ਼ਲੇਸ਼ਣ ਲਈ ਨਵੇਂ ਕੰਪਿਊਟਨੇਸ਼ਨ ਟੂਲ ਵਿਕਸਤ ਕੀਤੇ ਗਏ ਹਨ। ਉਨ੍ਹਾਂ ਲੜਕੀਆਂ ਅਤੇ ਮਹਿਲਾਵਾਂ ਨੂੰ ਖੋਜਕਰਤਾਵਾਂ ਵਜੋ ਆਪਣੀ ਪੂਰੀ ਸਮਰੱਥਾ ਬਣਾਉਣ ਲਈ ਵਿਗਿਆਨਕ ਖੋਜਾਂ ਅਤੇ ਸਿਰਾਣਾਤਮਿਕ ਕਾਰਜਾਂ ਵਿਚ ਵੱਧ ਚੜ ਕੇ ਹਿੱਸਾ ਲੈਣ ਦੀ ਲੋੜ ‘ਤੇ ਜ਼ੋਰ ਦਿੱਤਾ।

ਡਾ. ਤਨੁਸ੍ਰੀ ਜੋ ਕਿ ਏ.ਪੀ.ਜੇ ਅਬਦੁਲ ਕਲਾਮ ਐਵਾਰਡ, ਜੇ ਸੀ ਬੌਸ ਫ਼ੈਲੋਸ਼ਿਪ, ਡੀ.ਏ.ਈ —ਰਾਜਾ ਰੰਮਨਾ ਐਵਾਰਡੀ ਦੇ ਨਾਲ—ਨਾਲ ਵਿਸ਼ਵ ਵਿਗਿਆਨ ਆਕਦਮੀ ਦੇ ਫ਼ੈਲੋ ਵੀ ਹਨ ਨੇ ਦੱਸਿਆ ਕਿ ਕਿਵੇਂ ਦ੍ਰਿੜ ਇਰਾਦੇ, ਮਜ਼ਬੂਤ ਮਾਨਸਿਕਤਾ ਨੇ ਉਨ੍ਹਾਂ ਨੂੰ ਆਪਣੇ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਦਰਪੇਸ਼ ਪਰਿਵਰਕ ਦਬਾਅ ਅਤੇ ਭਾਸ਼ਾਈ ਔਕੜਾ ਨੂੰ ਦੂਰ ਕਰਨ ਵਿਚ ਸਹਾਇਤਾ ਕੀਤੀ । ਉਨ੍ਹਾਂ ਲੜਕੀਆਂ ਅਤੇ ਜਵਾਨ ਔਰਤਾਂ ਨੂੰ ਪ੍ਰਭਾਵਸ਼ਾਲੀ ਹੱਲਾਂ ਦਾ ਹਿੱਸਾ ਬਣਨ ਲਈ ਨਵੀਨਤਕਾਰੀ ਤਨਕੀਕਾਂ ਦੀ ਸਿਖਲਾਈ ਲੈਣ ਵੱਲ ਪ੍ਰੇਰਿਤ ਕੀਤਾ।

ਇਸ ਮੌਕੇ ਡਾ. ਸੁਦੇਸ਼ ਕੌਰ ਖੰਡੂਜਾ ਜੋ ਕੇ ਨਰਲੀਕਰ ਮੈਮੋਰੀਅਲ ਲੈਕਚਰ ਐਵਾਰਡੀ ਅਤੇ ਟੀ. ਡਬਲਯੂ.ਏ.ਐਸ ਫ਼ੈਲੋ ਹਨ ਨੇ ਸਮਾਜ ਵਿਚ ਰਹਿੰਦਿਆਂ ਉਸ ਨੂੰ ਸਿੱਖਿਆ ਪ੍ਰਾਪਤ ਕਰਨ ਵਿਚ ਆਈਆਂ ਚੁਣੌਤੀਆਂ ਵਿਦਿਆਰਥਣਾਂ ਨਾਲ ਸਾਂਝੀਆਂ ਕੀਤੀਆਂ।

ਇਸ ਮੌਕੇ ਮਾਰਿਰਾਂ ਦਾ ਧੰਨਵਾਦ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਮਹਿਲਾਵਾਂ ਦੀ ਸਮਾਜ ਵਿਚ ਬਹੁਤ ਅਹਿਮ ਭੂਮਿਕਾ ਹੈ। ਲਿੰਗ ਸਮਾਨਤਾਂ ਦੀਆਂ ਵੱਧ ਰਹੀਆਂ ਔਕੜਾਂ ਦੇ ਬਾਵਜੂਦ ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਵਿਚ ਔਰਤਾਂ ਦਾ ਯੋਗਦਾਨ ਹੈ । ਇੱਥੋਂ ਤੱਕ ਕਿ ਸਾਇੰਸ ਸਿਟੀ ਦੀ ਅਗਵਾਈ ਵੀ ਭਾਰਤ ਦੀ ਪਹਿਲੀ ਮਹਿਲਾ ਡਾਇਰੈਟਰ ਜਨਰਲ ਵਲੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੀਆਂ ਪੰਜ ਵਿਚੋਂ 3 ਵਿਗਿਆਨਕ ਸੰਸਥਾਵਾਂ ਦੀ ਅਗਵਾਈ ਮਹਿਲਾ ਵਿਗਿਆਨੀਆਂ ਵਲੋਂ ਕੀਤੀ ਜਾ ਰਹੀ ਹੈ।

ਵਿਗਿਆਨ ਤੇ ਤਕਨਾਲੌਜੀ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਗਏ ਦੁਪਹਿਰ ਤੋਂ ਪਹਿਲੇ ਪ੍ਰੋਗਰਾਮ ਵਿਚ ਕਿਰਨ ਡਵੀਜ਼ਨ ਦੀ ਮੁਖੀ ਡਾ. ਨੀਸ਼ਾ ਮੈਂਦੀਰੱਤਾ ਨੇ ਵਿਗਿਆਨ ਵਿਚ ਔਰਤਾਂ ਦੀ ਸਹਿਭਾਗਤਾ ਲਈ ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੌਜੀ ਵਿਭਾਗ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਡਾ. ਅਜੀਤ ਚੁਤਰਵੇਦੀ ਨੇ ਸਮਾਨਤਾ, ਵਿਭਿੰਨਤਾ ਅਤੇ ਸ਼ਾਮੂਲੀਅਤ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਹਨਾਂ ਇਲਾਵਾ ਵਿਗਿਆਨ ਤੇ ਤਕਨਾਲੌਜੀ ਵਿਭਾਗ ਦੀ ਡਾ. ਚਮਾਂ ਅਵਸਥੀ ਅਤੇ ਡਾ. ਰਾਕੇਸ਼ ਪਾਂਡੇ ਨੇ ਫ਼ਸਲਾਂ ਦੀ ਸੁਰੱਖਿਆਂ ਵਿਚ ਰੋਗਾਣੂਆਂ ਦੀ ਵਰਤੋਂ,ਸਮਾਜਕ ਵਿਕਾਸ ਵਿਚ ਚਿਕਸਤਿਕ ਅਤੇ ਖਸ਼ਬੂਦਾਰ ਪੌਦਿਆਂ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਰੱਖੇ।