ਜ਼ਮੀਨ ਮਾਲਕ ਨੇ ਘਰ ‘ਚ ਮਿੱਟੀ ਪਾਉਣ ਲਈ 10 ਫੁੱਟ ਦਾ ਟੋਇਆ ਪੁੱਟਿਆ, ਮੀਂਹ ਨਾਲ ਟੋਏ ‘ਚ ਪਾਣੀ ਭਰ ਗਿਆ; ਪਤੰਗ ਲੁੱਟਦੇ 12 ਸਾਲ ਦੇ ਬੱਚੇ ਦੀ ਟੋਏ ‘ਚ ਡੁੱਬਣ ਨਾਲ ਮੌਤ

0
3306

ਤਰਨਤਾਰਨ (ਬਲਜੀਤ ਸਿੰਘ)| ਇੱਕ ਦਰਦਨਾਕ ਹਾਦਸੇ ‘ਚ ਪਤੰਗ ਲੁੱਟਣ ਦੇ ਚੱਕਰ ‘ਚ 12 ਸਾਲ ਦੇ ਇੱਕ ਬੱਚੇ ਦੀ ਮੌਤ ਹੋ ਗਈ।

ਪਿੰਡ ਛੀਨਾ ਬਿਧੀ ਚੰਦ ‘ਚ 12 ਸਾਲ ਦਾ ਜਰਮਨ ਸਿੰਘ ਸਵੇਰੇ ਪਿੰਡ ਦੇ ਚਾਰ-ਪੰਜ ਬੱਚਿਆਂ ਨਾਲ ਪਤੰਗ ਲੁੱਟਦਾ ਹੋਇਆ ਖੇਤਾਂ ਵੱਲ ਚਲਾ ਗਿਆ। ਇੱਕ ਖੇਤ ਮਾਲਕ ਨੇ ਘਰ ‘ਚ ਮਿੱਟੀ ਪਾਉਣ ਲਈ 10 ਫੁੱਟ ਦਾ ਟੋਇਆ ਪੁੱਟਿਆ ਹੋਇਆ ਸੀ। ਮੀਂਹ ਪੈਣ ਨਾਲ ਟੋਏ ‘ਚ ਪਾਣੀ ਭਰ ਗਿਆ।

ਪਤੰਗ ਲੁੱਟਦਾ-ਲੁੱਟਦਾ ਜਰਮਨ ਸਿੰਘ ਦਾ ਪੈਰ ਤਿਲਕ ਗਿਆ ਅਤੇ ਉਹ ਟੋਏ ਵਿੱਚ ਡੁੱਬ ਗਿਆ। ਉਸ ਦੇ ਨਾਲ ਖੇਡ ਰਹੇ ਬੱਚਿਆਂ ਨੇ ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਬੱਚੇ ਨੂੰ ਬਚਾਇਆ ਨਾ ਜਾ ਸਕਿਆ। ਬੱਚੇ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਬੱਚਿਆਂ ਵੱਲੋਂ ਰੌਲਾ ਪਾਉਣ ਤੋਂ ਬਾਅਦ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਜਰਮਨ ਨੂੰ ਟੋਏ ਵਿੱਚੋਂ ਬਾਹਰ ਕੱਢਿਆ ਪਰ ਉਸ ਵੇਲੇ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ।