‘ਮਧੂਬਨ’ ਗੀਤ ‘ਤੇ ਹੰਗਾਮੇ ਦੌਰਾਨ ਸੰਨੀ ਲਿਓਨ ਦਾ ਆਇਆ ਨਿਊ ਯੀਅਰ ਸੌਂਗ, ਦਿਖਾਏ ਜ਼ਬਰਦਸਤ ਮੂਵਜ਼

0
12693

ਮੁੰਬਈ | ਬਾਲੀਵੁੱਡ ਐਕਟ੍ਰੈੱਸ ਸੰਨੀ ਲਿਓਨ ਦੇ ਨਵੇਂ ਗੀਤ ‘ਮਧੂਬਨ ਮੇਂ ਰਾਧਿਕਾ ਨਾਚੇ’ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਇਸ ਗੀਤ ਨੂੰ ਹਿੰਦੂ ਸੰਗਠਨਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਦੌਰਾਨ ਸੰਨੀ ਲਿਓਨ ਦਾ ਇਕ ਹੋਰ ਨਵਾਂ ਗੀਤ ‘ਦੁਸ਼ਤੂ ਪੋਲਾਪੇਨ’ ਰਿਲੀਜ਼ ਹੋਇਆ ਹੈ। ਇਹ ਗੀਤ ਇਕ ਨਿਊ ਯੀਅਰ ਸੌਂਗ ਹੈ। ਸੰਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਗੀਤ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਦੇ ਸ਼ਾਨਦਾਰ ਮੂਵਜ਼ ਫੈਨਜ਼ ਦਾ ਦਿਲ ਜਿੱਤ ਰਹੇ ਹਨ।

ਸੰਨੀ ਲਿਓਨ ਦਾ ਇਹ ਗੀਤ ਇਕ ਵਾਰ ਫਿਰ ਤੋਂ ਹਲਚਲ ਮਚਾਉਣ ਲਈ ਤਿਆਰ ਹੈ। ਉਸ ਨੇ ਜੋ ਵੀਡੀਓ ਸ਼ੇਅਰ ਕੀਤਾ ਹੈ, ਉਸ ਵਿੱਚ ਉਹ ਲਾਲ ਰੰਗ ਦੇ ਲਹਿੰਗਾ-ਚੋਲੀ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਦੀਆਂ ਹਰਕਤਾਂ ਇਕ ਵਾਰ ਫਿਰ ਸਾਰਿਆਂ ਦਾ ਦਿਲ ਜਿੱਤ ਰਹੀਆਂ ਹਨ।

ਗੀਤ ਦਾ ਮਿਊਜ਼ਿਕ ਕਾਫੀ ਮਜ਼ੇਦਾਰ ਲੱਗ ਰਿਹਾ ਹੈ, ਜਿਸ ਨੇ ਆਉਂਦੇ ਹੀ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ‘ਦੁਸ਼ਤੂ ਪੋਲਾਪੇਨ’ ਗੀਤ ਬੰਗਾਲੀ ਗਾਇਕ ਓਯਸ਼ੀ ਨੇ ਗਾਇਆ ਹੈ ਤੇ ਫਰਜ਼ਾਨਾ ਮੁਨੀ ਨੇ ਪ੍ਰੋਡਿਊਸ ਕੀਤਾ ਹੈ।

ਸੰਨੀ ਲਿਓਨ ਪਿਛਲੇ ਕੁਝ ਸਮੇਂ ਤੋਂ ਆਪਣੇ ਗੀਤ ਮਧੂਬਨ ਨੂੰ ਲੈ ਕੇ ਵਿਵਾਦਾਂ ‘ਚ ਘਿਰੀ ਹੋਈ ਹੈ। ਹਿੰਦੂ ਸੰਗਠਨਾਂ ਨੇ ਇਸ ਗੀਤ ਦੇ ਬੋਲਾਂ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਹੈ।

ਇਸ ਗੀਤ ਨੂੰ ਬੈਨ ਕਰਨ ਲਈ ਸੋਸ਼ਲ ਮੀਡੀਆ ‘ਤੇ ਲਗਾਤਾਰ ਆਵਾਜ਼ ਉਠਾਈ ਜਾ ਰਹੀ ਹੈ। ਇੰਨਾ ਹੀ ਨਹੀਂ, ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੀ ਗ੍ਰਿਫਤਾਰੀ ਨੂੰ ਵੀ ਟ੍ਰੈਂਡ ਕੀਤਾ ਜਾ ਰਿਹਾ ਹੈ।