ਕੋਰੋਨਾ ਤੋਂ ਬਾਅਦ ਹੁਣ Omicron : ਦੇਸ਼ ‘ਚ ਨਵੇਂ ਵੇਰੀਐਂਟ ਦੇ ਕੇਸ 200 ਤੋਂ ਪਾਰ; ਮਹਾਰਾਸ਼ਟਰ ਤੇ ਦਿੱਲੀ ‘ਚ ਸਭ ਤੋਂ ਵੱਧ 54 ਸੰਕਰਮਿਤ

0
3164

ਨਵੀਂ ਦਿੱਲੀ | ਦੇਸ਼ ਵਿੱਚ ਓਮੀਕਰੋਨ ਸੰਕਰਮਣ ਦੇ ਕੇਸ 200 ਨੂੰ ਪਾਰ ਕਰ ਗਏ ਹਨ। ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ਵਿੱਚ ਦਿੱਲੀ ਤੇ ਮਹਾਰਾਸ਼ਟਰ ਹਨ।

ਦੋਵਾਂ ਰਾਜਾਂ ਵਿੱਚ ਓਮੀਕਰੋਨ ਦੇ 54-54 ਕੇਸ ਪਾਏ ਗਏ ਹਨ। ਖ਼ਤਰਾ ਇਹ ਹੈ ਕਿ ਦੇਸ਼ ‘ਚ 15 ਦਿਨਾਂ ‘ਚ ਪਹਿਲੇ 100 ਮਾਮਲੇ ਸਾਹਮਣੇ ਆਏ ਸਨ ਪਰ 100 ਤੋਂ 200 ਮਾਮਲੇ ਸਾਹਮਣੇ ਆਉਣ ‘ਚ ਸਿਰਫ 5 ਦਿਨ ਲੱਗੇ।

ਦੇਸ਼ ਵਿੱਚ ਓਮੀਕਰੋਨ ਦੇ ਪਹਿਲੇ 2 ਮਾਮਲੇ ਕਰਨਾਟਕ ‘ਚ 2 ਦਸੰਬਰ ਨੂੰ ਪਾਏ ਗਏ ਸਨ। 14 ਦਸੰਬਰ ਨੂੰ ਕੇਸ ਵਧ ਕੇ 50 ਹੋ ਗਏ। 17 ਦਸੰਬਰ ਨੂੰ ਕੇਸਾਂ ਦੀ ਗਿਣਤੀ 100 ਹੋ ਗਈ।

ਅਗਲੇ 100 ਕੇਸ ਹੋਣ ਵਿੱਚ ਸਿਰਫ਼ 5 ਦਿਨ ਲੱਗੇ। ਦੇਸ਼ ਦੇ 13 ਰਾਜਾਂ ਵਿੱਚ ਓਮੀਕਰੋਨ ਦੇ ਮਾਮਲੇ ਸਾਹਮਣੇ ਆਏ ਹਨ। Omicron ਬਾਰੇ ਦੁਨੀਆ ਭਰ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੀ ਲਾਗ ਦੀ ਦਰ ਬਹੁਤ ਜ਼ਿਆਦਾ ਹੈ।

ਦੇਸ਼ ਵਿੱਚ Omicron ਦੇ ਅੰਕੜਿਆਂ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਇਸ ਦੇ ਇਨਫੈਕਸ਼ਨ ਦੀ ਰਫਤਾਰ ਵਧ ਗਈ ਹੈ।

ਯੂਐੱਸ ਵਿੱਚ ਓਮੀਕਰੋਨ ਨਾਲ ਪਹਿਲੀ ਮੌਤ ਦਰਜ ਹੋਈ

ਓਮੀਕਰੋਨ ਵੇਰੀਐਂਟ ਨਾਲ ਪਹਿਲੀ ਮੌਤ ਅਮਰੀਕਾ ਦੇ ਟੈਕਸਾਸ ਵਿੱਚ ਹੋਈ। ਸਿਹਤ ਵਿਭਾਗ ਨੇ ਦੱਸਿਆ ਕਿ ਇਸ ਵਿਅਕਤੀ ਨੇ ਵੈਕਸੀਨ ਦੀ ਇਕ ਵੀ ਖੁਰਾਕ ਨਹੀਂ ਲਗਵਾਈ ਸੀ। ਮ੍ਰਿਤਕ ਦੀ ਉਮਰ 50-60 ਸਾਲ ਦਰਮਿਆਨ ਦੱਸੀ ਜਾ ਰਹੀ ਹੈ।

ਯੂਐੱਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਅਨੁਸਾਰ 11 ਦਸੰਬਰ ਨੂੰ ਖਤਮ ਹੋਏ ਹਫਤੇ ਵਿੱਚ ਓਮੀਕਰੋਨ ਨੇ ਨਵੇਂ ਕੋਰੋਨਾ ਮਾਮਲਿਆਂ ਵਿੱਚ 73.2% ਦਾ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਬ੍ਰਿਟੇਨ ‘ਚ ਓਮੀਕਰੋਨ ਕਾਰਨ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ।