ਮਿਸ ਯੂਨੀਵਰਸ ਬਣ ਭਾਰਤ ਪਹੁੰਚੀ ਹਰਨਾਜ਼ ਸੰਧੂ, ਹੋਇਆ ਗ੍ਰੈਂਡ ਵੈਲਕਮ, ਵੇਖੋ ਵੀਡੀਓਜ਼

0
13093

ਮੁੰਬਈ | ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਣ ਤੋਂ ਬਾਅਦ ਹਰਨਾਜ਼ ਕੌਰ ਸੰਧੂ ਬੁੱਧਵਾਰ ਦੇਰ ਰਾਤ ਮੁੰਬਈ ਪਹੁੰਚੀ, ਜਿਥੇ ਉਸ ਦਾ ਗ੍ਰੈਂਡ ਵੈਲਕਮ ਕੀਤਾ ਗਿਆ।

ਇਸ ਦੌਰਾਨ ਕਰੀਬੀਆਂ ਦੇ ਨਾਲ-ਨਾਲ ਮੁੰਬਈ ਪੁਲਿਸ ਦੇ ਜਵਾਨਾਂ ਨੇ ਵੀ ਹਰਨਾਜ਼ ਨਾਲ ਫੋਟੋਆਂ ਕਲਿੱਕ ਕਰਵਾਈਆਂ। ਹੱਥ ਵਿੱਚ ਤਿਰੰਗਾ ਝੰਡਾ ਫੜ ਮਿਸ ਯੂਨੀਵਰਸ ਨੇ ਸਾਰੇ ਸਵਾਗਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ।

ਚੰਡੀਗੜ੍ਹ ਦੀ ਹਰਨਾਜ਼ ਕੌਰ ਸੰਧੂ ਨੇ ਸੁੰਦਰਤਾ ਮੁਕਾਬਲੇ ਦੀ ਦੌੜ ਵਿੱਚ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ। 21 ਸਾਲ ਦੇ ਲੰਬੇ ਸਮੇਂ ਬਾਅਦ ਭਾਰਤ ਨੂੰ ਇਹ ਖਿਤਾਬ ਮਿਲਿਆ ਹੈ।

ਦੱਸ ਦੇਈਏ ਕਿ ਮਿਸ ਯੂਨੀਵਰਸ ਬਣਨ ਤੋਂ ਪਹਿਲਾਂ ਹਰਨਾਜ਼ ਨੇ ਸਾਲ 2017 ਵਿੱਚ ਮਿਸ ਚੰਡੀਗੜ੍ਹ ਦਾ ਖਿਤਾਬ ਜਿੱਤਿਆ ਸੀ, ਫਿਰ ਸਾਲ 2018 ਵਿੱਚ ਹਰਨਾਜ਼ ਨੂੰ ਮਿਸ ਮੈਕਸ ਐਮਰਜਿੰਗ ਸਟਾਰ ਇੰਡੀਆ ਦੇ ਖਿਤਾਬ ਨਾਲ ਨਿਵਾਜਿਆ ਗਿਆ।

2 ਵੱਡੇ ਖਿਤਾਬ ਜਿੱਤਣ ਤੋਂ ਬਾਅਦ ਹਰਨਾਜ਼ ਨੇ ਮਿਸ ਇੰਡੀਆ 2019 ਵਿੱਚ ਹਿੱਸਾ ਲਿਆ, ਜਿੱਥੇ ਉਹ ਟਾਪ 12 ਤੱਕ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੀ।

ਹਰਨਾਜ਼ ਕੌਰ ਸੰਧੂ ਤੋਂ ਪਹਿਲਾਂ ਸੁਸ਼ਮਿਤਾ ਸੇਨ ਨੇ 1994 ਤੇ ਲਾਰਾ ਦੱਤਾ ਨੇ 2000 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। ਭਾਰਤ ਨੇ ਹੁਣ ਤੀਜੀ ਵਾਰ ਇਹ ਖਿਤਾਬ ਜਿੱਤਿਆ ਹੈ।

ਭਾਰਤ ਨੇ ਹੁਣ ਤੀਜੀ ਵਾਰ ਇਹ ਖਿਤਾਬ ਜਿੱਤਿਆ ਹੈ, ਜਿਸ ਦਾ ਤਾਜ ਹਰਨਾਜ਼ ਕੌਰ ਸੰਧੂ ਦੇ ਸਿਰ ਸਜਿਆ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ