3 ਦਿਨ ਪਹਿਲਾਂ ਲਾਪਤਾ ਹੋਏ 11ਵੀਂ ਦੇ ਵਿਦਿਆਰਥੀ ਦੀ ਮਿਲੀ ਲਾਸ਼, 2 ਭੈਣਾਂ ਦਾ ਇਕਲੌਤਾ ਭਰਾ ਸੀ

0
1138

ਲੁਧਿਆਣਾ | 3 ਦਿਨ ਪਹਿਲਾਂ ਭੇਤਭਰੀ ਹਾਲਤ ‘ਚ ਸਕੂਲ ਦੇ ਬਾਹਰੋਂ ਲਾਪਤਾ ਹੋਏ 11ਵੀਂ ਦੇ ਵਿਦਿਆਰਥੀ ਬਲਜੀਤ ਸਿੰਘ (17) ਦੀ ਲਾਸ਼ ਸਾਊਥ ਸਿਟੀ ਰੋਡ ‘ਤੇ ਪੈਂਦੀ ਨਹਿਰ ‘ਚੋਂ ਬਰਾਮਦ ਹੋਈ। ਥਾਣਾ ਪੀਏਯੂ ਦੀ ਪੁਲਿਸ ਨੇ ਲਾਸ਼ ਨੂੰ ਮੋਰਚਰੀ ‘ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਮੁਖੀ ਕਮਲਦੀਪ ਸਿੰਘ ਸੇਖੋਂ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਤੇ ਜਾਂਚ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰੇਗੀ। ਗੁਰਸਿੱਖ ਪਰਿਵਾਰ ਦਾ ਬੱਚਾ ਬਲਜੀਤ ਸਿੰਘ 2 ਭੈਣਾਂ ਦਾ ਇਕਲੌਤਾ ਭਰਾ ਸੀ, ਜੋ ਤਬਲੇ ਦੀ ਟ੍ਰੇਨਿੰਗ ਲੈ ਰਿਹਾ ਸੀ।

ਬਲਜੀਤ ਸਿੰਘ ਦੇ ਰਿਸ਼ਤੇਦਾਰ ਮਨਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਬਹੁਤ ਹੀ ਹਸਮੁੱਖ ਬੱਚਾ ਸੀ, ਖੁਦਕੁਸ਼ੀ ਕਰਨ ਦੀ ਗੱਲ ਤਾਂ ਉਸ ਦੇ ਦਿਮਾਗ ਵਿੱਚ ਵੀ ਨਹੀਂ ਆ ਸਕਦੀ।

ਇੰਝ ਹੋਇਆ ਸੀ ਵਿਦਿਆਰਥੀ ਲਾਪਤਾ

ਪੀਏਯੂ ਦੇ ਸੀਨੀਅਰ ਸੈਕੰਡਰੀ ਸਕੂਲ ‘ਚ ਪੜ੍ਹਨ ਵਾਲੇ 11ਵੀਂ ਦੇ ਵਿਦਿਆਰਥੀ ਸ਼ਿਮਲਾਪੁਰੀ ਵਾਸੀ ਬਲਜੀਤ ਸਿੰਘ ਦੇ ਰਿਸ਼ਤੇਦਾਰ ਮਨਮੀਤ ਸਿੰਘ ਨੇ ਦੱਸਿਆ ਕਿ 16 ਨਵੰਬਰ ਨੂੰ ਰੋਜ਼ਾਨਾ ਵਾਂਗ ਬਲਜੀਤ ਸਿੰਘ ਸਕੂਲ ਗਿਆ ਪਰ ਵਾਪਸ ਨਾ ਪਰਤਿਆ।

ਰਾਤ ਵੇਲੇ ਜਦ ਪਰਿਵਾਰਕ ਮੈਂਬਰਾਂ ਨੇ ਉਸ ਦੇ ਅਧਿਆਪਕਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ। ਪਹਿਲਾਂ ਅਧਿਆਪਕਾਂ ਨੇ ਕਿਹਾ ਕਿ ਬਲਜੀਤ ਸਿੰਘ ਦੀ ਗੱਲ ਤਬਲੇ ਸਬੰਧੀ ਆਪਣੀ ਕਿਸੇ ਸਹਿਪਾਠਣ ਨਾਲ ਹੋਈ ਸੀ।

ਬਾਅਦ ‘ਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਬੱਚਾ ਸਕੂਲ ਵਿੱਚ ਹੀ ਆਪਣਾ ਬੈਗ ਭੁੱਲ ਕੇ ਸ਼ਾਮ 5 ਵਜੇ ਦੇ ਕਰੀਬ ਚਲਾ ਗਿਆ ਸੀ। ਰਾਤ ਵੇਲੇ ਬੱਚੇ ਦਾ ਮੋਟਰਸਾਈਕਲ ਫਿਰੋਜ਼ਪੁਰ ਰੋਡ ਤੇ ਪੈਂਦੀ ਨਹਿਰ ਕੰਢਿਓਂ ਬਰਾਮਦ ਮਿਲਿਆ।

ਬਲਜੀਤ ਸਿੰਘ ਦਾ ਮੋਬਾਇਲ ਫੋਨ ਵੀ ਮੋਟਰਸਾਈਕਲ ਦੇ ਉੱਪਰ ਹੀ ਪਿਆ ਸੀ। ਇਸ ਮਾਮਲੇ ‘ਚ ਥਾਣਾ ਪੀਏਯੂ ਦੀ ਪੁਲਿਸ ਨੇ ਅਣਪਛਾਤੇ ਆਰੋਪੀਆਂ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ