ਰਾਕੇਸ਼ ਟਿਕੈਤ ਵਲੋਂ ਸਰਕਾਰ ਨੂੰ 26 ਨਵੰਬਰ ਤਕ ਦਾ ਅਲਟੀਮੇਟਮ ਖੇਤੀ ਕਾਨੂੰਨ ਨਾ ਰੱਦ ਕੀਤੇ ਤਾਂ 27 ਨੂੰ ਟਰੈਕਟਰਾਂ ‘ਤੇ ਦਿੱਲੀ ਵੱਲ ਕਰਨਗੇ ਕੂਚ

0
7077

ਨਵੀਂ ਦਿੱਲੀ | ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਵਲੋਂ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਨਾ ਕਰਨ ਦੇ ਚਲਦਿਆਂ ਸਰਕਾਰ ਨੂੰ 26 ਨਵੰਬਰ ਤਕ ਦਾ ਅਲਟੀਮੇਟਮ ਦੇ ਦਿੱਤਾ ਹੈ।

ਉਨ੍ਹਾਂ ਆਪਣੇ ਟਵਿਟਰ ਅਕਾਊਂਟ ‘ਤੇ ਟਵੀਟ ਕਰਦਿਆਂ ਕਿਹਾ ਕਿ ਜੇਕਰ ਖੇਤੀ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਵੱਡੀ ਗਿਣਤੀ ਵਿਚ ਕਿਸਾਨ ਵੱਖ-ਵੱਖ ਸੂਬਿਆਂ ਤੋਂ ਟਰੈਕਟਰਾਂ ‘ਤੇ ਦਿੱਲੀ ਦੇ ਬਾਰਡਰਾਂ ਵੱਲ ਕੂਚ ਕਰਨਗੇ।

ਕਿਸਾਨ ਬੀਤੇ 11 ਮਹੀਨਿਆਂ ਤੋਂ ਵੱਧ ਦੇ ਸਮੇਂ ਤੇਂ ਧਰਨਿਆਂ ‘ਤੇ ਡਟੇ ਹੋਏ ਹਨ ਪਰ ਹਾਲੇ ਤਕ ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨ ਰੱਦ ਕਰਨ ਬਾਰੇ ਕੋਈ ਵਿਚਾਰ ਨਹੀਂ ਕੀਤਾ ਗਿਆ, ਜਦਕਿ ਕਿਸਾਨਾਂ ਤੇ ਸਰਕਾਰ ਵਿਚਾਲੇ ਕਈ ਵਾਰ ਮੀਟਿੰਗਾਂ ਵੀ ਹੋਈਆਂ ਜੋ ਕਿ ਬੇਸਿੱਟਾ ਹੀ ਨਿਕਲੀਆਂ।