ਮੋਹਾਲੀ | ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ‘ਚ ਕੈਪਟਨ ਮੰਤਰੀ ਮੰਡਲ ‘ਚ ਸਿਹਤ ਮੰਤਰੀ ਰਹੇ ਬਲਬੀਰ ਸਿੰਘ ਸਿੱਧੂ ਦਾ ਨਾਂ ਕੱਟ ਦਿੱਤਾ ਗਿਆ ਹੈ।
ਬਲਬੀਰ ਸਿੱਧੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸ ਮੰਨੇ ਜਾਂਦੇ ਹਨ। ਤਿੰਨ ਵਾਰ ਲਗਾਤਾਰ ਵਿਧਾਇਕ ਰਹੇ ਬਲਬੀਰ ਸਿੱਧੂ ਨੂੰ ਕੈਬਨਿਟ ਮੰਤਰੀ ਬਣਾਉਣ ‘ਚ ਕੈਪਟਨ ਦਾ ਵੱਡਾ ਹੱਥ ਰਿਹਾ ਹੈ।
ਪਾਰਟੀ ਨੇ ਇਸ ਸਾਲ ਫਰਵਰੀ ‘ਚ ਮੋਹਾਲੀ ਨਗਰ ਨਿਗਮ ਚੋਣਾਂ ਸਿਹਤ ਮੰਤਰੀ ਸਿੱਧੂ ਦੀ ਅਗਵਾਈ ‘ਚ ਲੜੀਆਂ ਸਨ। ਕਾਂਗਰਸ ਨੇ ਜਿੱਤ ਹਾਸਲ ਕੀਤੀ ਤਾਂ ਸਿੱਧੂ ਨੇ ਆਪਣੇ ਭਰਾ ਅਮਰਜੀਤ ਸਿੰਘ ਸਿੱਧੂ ਨੂੰ ਮੋਹਾਲੀ ਨਗਰ ਨਿਗਮ ਦਾ ਮੇਅਰ ਬਣਵਾ ਦਿੱਤਾ।