ਜਰਮਨੀ ਦੇ ਹਨਾਉ ਸ਼ਹਿਰ ਵਿਚ ਦੋ ਥਾਵਾਂ ‘ਤੇ ਫਾਇਰਿੰਗ, 8 ਲੋਕਾਂ ਦੀ ਮੌਤ

0
691

ਜਰਮਨੀ. ਹਨਾਉ ਸ਼ਹਿਰ ਵਿੱਚ ਫਾਇਰਿੰਗ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿੱਚ ਕਈ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਘਟਨਾ ਸਥਾਨਕ ਸਮੇਂ ਰਾਤ 10 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਗੋਲੀਬਾਰੀ ਵਿਚ ਕਰੀਬ ਅੱਠ ਲੋਕਾਂ ਦੀ ਮੌਤ ਅਤੇ ਘੱਟੋ-ਘੱਟ ਪੰਜ ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ। ਖਬਰਾਂ ਅਨੁਸਾਰ ਸ਼ਹਿਰ ਦੇ ਸ਼ੀਸ਼ਾ ਬਾਰ ‘ਤੇ ਇਕ ਹਮਲਾਵਰ ਨੇ ਗੋਲੀਆਂ ਚਲਾ ਦਿੱਤੀਆਂ। ਦੂਜੇ ਪਾਸੇ ਹਨਾਉ ਦੇ ਨੇੜੇ ਕੇਸੇਲਤਾਦ ਇਲਾਕੇ ਵਿੱਚ ਵੀ ਸ਼ੀਸਾ ਬਾਰ ‘ਤੇ ਫਾਇਰਿੰਗ ਕੀਤੇ ਜਾਣ ਦੀ ਖਬਰ ਹੈ। ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੇ। ਜਰਮਨ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।