ਹੁਣ SIM Portability ਵਾਂਗ ਬਦਲੋ LPG Distributor, ਜਾਣੋ ਪੂਰਾ ਪ੍ਰਸੈੱਸ

0
1046

ਐੱਲਪੀਜੀ ਗਾਹਕਾਂ ਨੂੰ ਆਪਣੇ ਪਸੰਦੀਦਾ ਵਿਤਰਕ ਦੀ ਚੋਣ ਕਰਨ ਲਈ ਆਈਓਸੀ ਦੇ ਪੋਰਟਲ ਜਾਂ ਐਪ ਉਤੇ ਜਾਣਾ ਹੋਵੇਗਾ। ਇਥੇ ਉਹ LPG Distributors ਦੀ ਸੂਚੀ ਪ੍ਰਾਪਤ ਕਰਨਗੇ। ਇਸ ‘ਚੋਂ ਉਨ੍ਹਾਂ ਨੂੰ ਆਪਣੀ ਸਹੂਲਤ ਅਨੁਸਾਰ ਵਿਤਰਕ ਦੀ ਚੋਣ ਕਰਕੇ ਬੁੱਕ ਕਰਵਾਉਣੀ ਪਏਗੀ।

ਨਵੀਂ ਦਿੱਲੀ | ਕੇਂਦਰ ਸਰਕਾਰ ਖਪਤਕਾਰਾਂ ਦੀ ਸਹੂਲਤ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਕੜੀ ਵਿੱਚ ਹੁਣ ਰਸਾਈ ਗੈਸ ਖਪਤਕਾਰਾਂ (LPG customers) ਨੂੰ ਐੱਲਪੀਜੀ ਸਿਲੰਡਰ ਭਰਵਾਉਣ ਲਈ ਖੁਦ ਗੈਸ ਵਿਤਰਕ ਦੀ ਚੋਣ ਕਰਨ ਦੀ ਆਜ਼ਾਦੀ ਮਿਲ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਗਾਹਕ ਸਿਰਫ ਨਿਰਧਾਰਤ ਵਿਤਰਕ ਤੋਂ ਹੀ ਗੈਸ ਸਿਲੰਡਰ ਭਰ ਸਕਦੇ ਹਨ। ਹੁਣ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਐੱਲਪੀਜੀ ਸਿਲੰਡਰਾਂ ਦੀ ਬੁਕਿੰਗ ਲਈ ਇਕ ਨਵੀਂ ਪ੍ਰਣਾਲੀ ਸ਼ੁਰੂ ਕੀਤੀ ਹੈ।

ਇਸ ਦੇ ਤਹਿਤ ਗ੍ਰਾਹਕ ਨੂੰ ਜਦੋਂ ਵੀ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਦੀ ਤਰ੍ਹਾਂ ਐੱਲਪੀਜੀ ਗੈਸ ਵਿਤਰਕ ਦੀ ਸੇਵਾ ਪਸੰਦ ਨਹੀਂ ਆਉਂਦੀ ਤਾਂ ਉਹ ਰੀਫਿਲ ਪੋਰਟੇਬਿਲਿਟੀ (Refill Portability) ਦਾ ਲਾਭ ਲੈ ਸਕਦੇ ਹਨ। ਇਸ ਦੇ ਲਈ ਇੰਡੀਅਨ ਆਇਲ ਨੇ ‘ਵਨ ਐਪ’ (one app) ਨਾਂ ਦੀ ਮੋਬਾਈਲ ਐਪ ਬਣਾਈ ਹੈ।

ਐਪ ਤੋਂ ਇਲਾਵਾ ਰੋਸਈ ਗੈਸ ਉਪਭੋਗਤਾ ਇੰਡੀਅਨ ਆਇਲ ਦੀ ਅਧਿਕਾਰਤ ਵੈੱਬਸਾਈਟ cx.indianoil.in ‘ਤੇ ਜਾ ਕੇ ਐੱਲਪੀਜੀ ਸਿਲੰਡਰ ਵਿਤਰਕ ਦੀ ਚੋਣ ਵੀ ਕਰ ਸਕਦੇ ਹਨ। ਇਸ ਲਿੰਕ ‘ਤੇ ਕਲਿਕ ਕਰਨ ਤੋਂ ਬਾਅਦ ਗਾਹਕ ਆਪਣੀ ਪਸੰਦ ਅਨੁਸਾਰ ਰੀਫਿਲ ਵਿਤਰਕ ਦੀ ਚੋਣ ਕਰ ਸਕਦੇ ਹਨ।