ਮੁੰਬਈ | ਸਿਧਾਰਥ ਸ਼ੁਕਲਾ ਨਹੀਂ ਰਹੇ, ਸਿਧਾਰਥ ਸ਼ੁਕਲਾ ਦਾ ਦਿਹਾਂਤ ਹੋ ਗਿਆ, ਸਿਧਾਰਥ ਸ਼ੁਕਲਾ ਦੀ ਆਖਰੀ ਯਾਤਰਾ, ਸਿਧਾਰਥ ਸ਼ੁਕਲਾ ਪੰਜ ਤੱਤਂ ‘ਚ ਲੀਨ ਹੋ ਗਏ… ਇਹ ਸ਼ਬਦ ਕੋਈ ਸੁਣਨਾ ਜਾਂ ਲਿਖਣਾ ਨਹੀਂ ਸੀ ਚਾਹੁੰਦਾ ਪਰ ਅੱਜ ਇਹ ਸ਼ਬਦ ਸੁਣਨੇ ਵੀ ਪਏ ਤੇ ਲਿਖਣੇ ਵੀ।
ਸਿਧਾਰਥ ਸ਼ੁਕਲਾ ਹੁਣ ਇਸ ਸੰਸਾਰ ਤੋਂ ਹਮੇਸ਼ਾ ਲਈ ਚਲਾ ਗਿਆ ਹੈ। ਹੁਣ ਉਸ ਦਾ ਇਥੇ ਵਾਪਸ ਆਉਣਾ ਅਸੰਭਵ ਹੈ। ਵਾਪਸੀ ਨੂੰ ਛੱਡੋ, ਇਕ ਆਵਾਜ਼ ਵੀ ਨਹੀਂ ਸੁਣਾਈ ਨਹੀਂ ਦੇਵੇਗੀ। ਸਿਧਾਰਥ ਵੀ ਹੁਣ ਉਸ ਦੁਨੀਆ ਦਾ ਚਮਕਦਾ ਸਿਤਾਰਾ ਬਣ ਗਿਆ ਹੈ।
ਸਿਧਾਰਥ ਦੀ ਵੀਰਵਾਰ ਨੂੰ ਮੌਤ ਹੋ ਗਈ ਤੇ ਸ਼ੁੱਕਰਵਾਰ ਨੂੰ ਉਹ ਪੰਜ ਤੱਤਾਂ ਵਿੱਚ ਲੀਨ ਹੋ ਗਿਆ। ਉਨ੍ਹਾਂ ਦਾ ਸੰਸਕਾਰ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਜਦੋਂ ਮਾਂ ਨੇ ਕੰਬਦੇ ਹੱਥਾਂ ਤੇ ਨਮ ਅੱਖਾਂ ਨਾਲ ਪੁੱਤ ਨੂੰ ਅਗਨੀ ਵਿਖਾਈ ਤਾਂ ਸਾਰਿਆਂ ਦਾ ਦਿਲ ਫਟਣ ਨੂੰ ਆ ਗਿਆ।
ਬ੍ਰਹਮਾਕੁਮਾਰੀ ਰੀਤੀ-ਰਿਵਾਜ਼ਾਂ ਮੁਤਾਬਕ ਸੰਸਕਾਰ
ਸਿਧਾਰਥ ਸ਼ੁਕਲਾ ਦਾ ਸੰਸਕਾਰ ਬ੍ਰਹਮਾਕੁਮਾਰੀ ਦੇ ਰੀਤੀ-ਰਿਵਾਜ਼ਾਂ ਮੁਤਾਬਕ ਕੀਤਾ ਗਿਆ। ਸਿਧਾਰਥ ਸ਼ੁਕਲਾ ਦੇ ਪਰਿਵਾਰ ਤੋਂ ਇਲਾਵਾ ਉਨ੍ਹਾਂ ਦੇ ਜਾਣਕਾਰ, ਇੰਡਸਟਰੀ ਦੇ ਉਨ੍ਹਾਂ ਦੇ ਦੋਸਤ ਸਾਰੇ ਸੰਸਕਾਰ ਸਮੇਂ ਮੌਜੂਦ ਰਹੇ ਪਰ ਇਕ ਚਿਹਰਾ ਜਿਸ ਨੇ ਹਰ ਕਿਸੇ ਦੀਆਂ ਅੱਖਾਂ ਨੂੰ ਹੋਰ ਵੀ ਗਿੱਲਾ ਕਰ ਦਿੱਤਾ, ਉਹ ਸੀ ਸ਼ਹਿਨਾਜ਼ ਗਿੱਲ।
ਸਿਧਾਰਥ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਸ਼ਹਿਨਾਜ਼ ਨੂੰ ਓਸ਼ੀਵਾਰਾ ਸ਼ਮਸ਼ਾਨਘਾਟ ਵਿੱਚ ਦੇਖਿਆ ਗਿਆ ਤੇ ਉਸ ਨੂੰ ਵੇਖ ਕੇ ਇਹ ਵਿਸ਼ਵਾਸ ਕਰਨਾ ਮੁਸ਼ਕਿਲ ਸੀ ਕਿ ਇਹ ਉਹੀ ਸ਼ਹਿਨਾਜ਼ ਹੈ, ਜਿਸ ਨੂੰ ਲੋਕਾਂ ਨੇ ਹੁਣ ਤੱਕ ਵੇਖਿਆ ਹੈ।
ਖਿੰਡੇ ਹੋਏ ਵਾਲ, ਬੁਰੀ ਹਾਲਤ, ਜਿਵੇਂ ਸਰੀਰ ਵਿੱਚ ਕੋਈ ਜਾਨ ਨਹੀਂ। ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਟੁੱਟ ਗਈ ਹੈ ਤੇ ਇਹ ਤਸਵੀਰਾਂ ਇਹ ਦੱਸਣ ਲਈ ਕਾਫੀ ਸੀ ਕਿ ਉਹ ਕਿੰਨੀ ਸੀ।
ਮਾਂ ਦਾ ਰੋਣਾ ਬੁਰਾ ਹਾਲ
ਸਿਧਾਰਥ ਦੀ ਮਾਂ ਬਹੁਤ ਮਜ਼ਬੂਤ ਔਰਤ ਹੈ। ਆਪਣੇ ਪਤੀ ਨੂੰ ਗੁਆਉਣ ਤੋਂ ਬਾਅਦ ਉਨ੍ਹਾਂ ਨੇ ਸਿਧਾਰਥ ਤੇ ਦੋਵਾਂ ਧੀਆਂ ਨੂੰ ਇਕੱਲੇ ਪਾਲਿਆ। ਉਨ੍ਹਾਂ ਦੀ ਚੰਗੀ ਦੇਖਭਾਲ ਕੀਤੀ ਪਰ ਹੁਣ ਉਸ ਦਾ ਪੁੱਤ ਵੀ ਉਸ ਦੀਆਂ ਅੱਖਾਂ ਦੇ ਸਾਹਮਣੇ ਚਲਾ ਗਿਆ।
ਇਕ ਮਾਂ ਇਸ ਹਾਦਸੇ ਮਗਰੋਂ ਖੁਦ ਨੂੰ ਕਿਵੇਂ ਸੰਭਾਲੇਗੀ… ਇਹ ਸਵਾਲ ਨਾ ਸਿਰਫ ਸਿਧਾਰਥ ਦੇ ਪਰਿਵਾਰ ਦੇ ਦਿਮਾਗ ਵਿੱਚ ਬਲਕਿ ਸਾਡੇ ਦਿਮਾਗ ਵਿੱਚ ਵੀ ਚੱਲ ਰਿਹਾ ਹੈ।