ਮਲੋਟ ‘ਚ ਰਿਸ਼ਤਿਆਂ ਦਾ ਘਾਣ ਕਰਦਿਆਂ 2 ਪੁੱਤਾਂ ਨੇ ਬਜ਼ੁਰਗ ਪਿਓ ਨੂੰ ਬੇਰਹਿਮੀ ਨਾਲ ਕੁੱਟਿਆ

0
1460

ਮਲੋਟ/ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਮਲੋਟ ਵਿਖੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਕ ਵੀਡੀਓ ਵਿੱਚ 2 ਜਵਾਨ ਪੁੱਤ ਗਲੀ ਵਿੱਚ ਆਪਣੇ ਬਜ਼ੁਰਗ ਪਿਓ ਦੀ ਕੁੱਟਮਾਰ ਕਰ ਰਹੇ ਹਨ।

ਬਜ਼ੁਰਗ ਦੀ ਧੀ ਨੇ ਪੁਲਿਸ ਦੀ ਮਦਦ ਮਾਲ ਆਪਣੇ ਪਿਤਾ ਨੂੰ ਉਨ੍ਹਾਂ ਦੇ ਘਰੋਂ ਲਿਆ ਕੇ ਮਲੋਟ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ।

ਇਸ ਸਬੰਧੀ ਹਸਪਤਾਲ ਵਿੱਚ ਦਾਖਲ ਬਜ਼ੁਰਗ ਤੇ ਉਸ ਦੀ ਧੀ ਨੇ ਦੋਸ਼ ਲਾਏ ਕਿ ਰਾਮ ਸ਼ਰਨ ਨੂੰ ਉਸ ਦੇ ਮੁੰਡਿਆਂ ਨੇ ਗਲੀ ‘ਚ ਕੁੱਟਿਆ ਤੇ ਘਰ ਲਿਆ ਕੇ ਬੰਨ੍ਹ ਦਿੱਤਾ, ਜਿਥੋਂ ਬਾਅਦ ‘ਚ ਪੁਲਿਸ ਉਸ ਨੂੰ ਰਿਹਾਅ ਕਰਵਾ ਕੇ ਲਿਆਈ।

ਮੁੱਖ ਅਫਸਰ ਥਾਣਾ ਸਿਟੀ ਮਲੋਟ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪੁਲਿਸ ਬਜ਼ੁਰਗ ਤੇ ਉਸ ਦੀ ਧੀ ਦੇ ਬਿਆਨਾਂ ਤੋਂ ਬਾਅਦ ਕਾਰਵਾਈ ਕਰ ਰਹੀ ਹੈ। ਪੁਲਿਸ ਵੱਲੋਂ ਕਾਰਵਾਈ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਬਜ਼ੁਰਗ ਰਾਮ ਸ਼ਰਨ ਦੀ ਧੀ ਲਛਮੀ ਦਾ ਕਹਿਣਾ ਹੈ ਕਿ ਪੁਲਿਸ ਬਣਦੀ ਕਾਰਵਾਈ ਕਰਨ ਦੀ ਬਜਾਏ ਦੋਸ਼ੀ ਧਿਰ ਦੇ ਪ੍ਰਭਾਵ ਹੇਠ ਕੰਮ ਕਰ ਰਹੀ ਹੈ।

ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ‘ਚ ਉਸ ਦੇ ਪਿਤਾ ਦੀ ਕੁੱਟਮਾਰ ਕਰਨ ਤੇ ਉਸ ਨੂੰ ਬੰਨ੍ਹ ਕੇ ਰੱਖਣ ਸਮੇਤ ਜੋ ਕਾਰਵਾਈ ਬਣਦੀ ਹੈ, ਕੀਤੀ ਜਾਵੇ।

ਉਧਰ, ਮਲੋਟ ਸ਼ਹਿਰ ‘ਚ ਬਜ਼ੁਰਗ ਦੇ ਤੀਸਰੇ ਮੁੰਡੇ ਨੇ ਕਿਹਾ ਕਿ ਉਸ ਦਾ ਭਰਾ ਲਛਮਣ ਸਹੁਰੇ ਪਰਿਵਾਰ ‘ਚ ਘਰ ਜਵਾਈ ਹੈ ਤੇ ਕਨ੍ਹੱਈਆ ਵੀ ਆਪਣੇ ਬੱਚਿਆਂ ਨਾਲ ਰਹਿੰਦਾ ਹੈ, ਜਿਥੇ ਅਕਸਰ ਇਹ ਤਿੰਨੇ ਪਿਓ-ਪੁੱਤ ਲੜਦੇ ਰਹਿੰਦੇ ਹਨ।

ਬਜ਼ੁਰਗ ਦੀ ਨੂੰਹ ਊਸ਼ਾ ਰਾਣੀ ਦਾ ਕਹਿਣਾ ਹੈ ਕਿ ਉਹ ਆਪਣੀ ਬਜ਼ੁਰਗ ਮਾਂ ਕੋਲ ਰਹਿ ਰਹੇ ਹਨ ਤੇ ਉਸ ਦੇ ਸਹੁਰੇ ਨੇ ਉਸ ਦੀ ਬਿਮਾਰ ਪਈ ਮਾਂ ਨਾਲ ਅਸ਼ਲੀਲ ਹਰਕਤ ਕੀਤੀ, ਜਿਸ ਕਰਕੇ ਇਹ ਲੜਾਈ ਦੀ ਘਟਨਾ ਵਾਪਰੀ। ਪਿਤਾ ਨੂੰ ਇਨਸਾਫ ਦਿਵਾਉਣ ਲਈ ਧੀ ਵੱਲੋਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਜਾ ਰਹੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)