ਸਰਪੰਚਣੀ ਦਾ ਪਤੀ ਲਗਾ ਰਿਹਾ ਗੋਲ-ਗੱਪਿਆਂ ਦੀ ਰੇਹੜੀ, ਕਿਹਾ- ਆਦਮੀ ਕੁਰਸੀ ਨਾਲ ਨਹੀਂ, ਆਪਣੇ ਕੰਮ ਨਾਲ ਵੱਡਾ ਬਣਦਾ

0
1562

ਗੁਰਦਾਸਪੁਰ (ਜਸਵਿੰਦਰ ਬੇਦੀ) | ਪਿੰਡ ਬੋਤੇ ਦੀ ਖੂਹੀ ਦੀ ਕਾਂਗਰਸੀ ਸਰਪੰਚਣੀ ਦਾ ਪਤੀ ਰਤਨ ਲਾਲ ਪਤਨੀ ਦੇ ਸਰਪੰਚੀ ਦੀ ਚੋਣ ਜਿੱਤਣ ਤੋਂ ਬਾਅਦ ਵੀ ਗੋਲ-ਗੱਪਿਆਂ ਦੀ ਰੇਹੜੀ ਲਗਾ ਰਿਹਾ ਹੈ।

ਰਤਨ ਲਾਲ ਨੇ ਕਿਹਾ ਕਿ ਇਸ ਪਿੰਡ ਵਿੱਚ ਅੱਜ ਤੱਕ ਜੋ ਵੀ ਸਰਪੰਚ ਬਣਿਆ, ਉਨ੍ਹਾਂ ਵੱਲੋਂ ਕੋਈ ਵੀ ਵਿਕਾਸ ਦਾ ਕੰਮ ਨਹੀਂ ਕੀਤਾ ਗਿਆ ਪਰ ਉਸ ਦੀ ਸੋਚ ਹੈ ਕਿ ਉਹ ਪਿੰਡ ਵਿੱਚ ਉੱਚ ਪੱਧਰੀ ਵਿਕਾਸ ਕਰਵਾਏਗਾ ਪਰ ਆਪਣੇ ਪੁਰਾਣੇ ਕੰਮ ਨੂੰ ਨਹੀਂ ਛੱਡੇਗਾ ਕਿਉਂਕਿ ਸਰਪੰਚੀ ਉਨ੍ਹਾਂ ਕੋਲ ਸਿਰਫ 5 ਸਾਲ ਲਈ ਹੈ ਪਰ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਤਾਂ ਸਾਲਾਂ ਤੋਂ ਗੋਲ-ਗੱਪਿਆਂ ਦੀ ਰੇਹੜੀ ਨਾਲ ਹੀ ਚੱਲ ਰਿਹਾ ਹੈ।

ਉਸ ਨੇ ਦੱਸਿਆ ਕਿ ਇਸ ਵਾਰ ਉਸ ਦੀ ਪਤਨੀ ਨੂੰ ਪਿੰਡ ਦੀ ਸਰਪੰਚ ਚੁਣਿਆ ਗਿਆ ਹੈ। ਉਨ੍ਹਾਂ ਦੇ ਪਿੰਡ ਦੀ ਪੰਚਾਇਤੀ ਜ਼ਮੀਨ ਵੀ ਕੁਝ ਲੋਕਾਂ ਵੱਲੋਂ ਦੱਬੀ ਹੋਈ ਸੀ ਪਰ ਉਸ ਨੇ ਹੁਣ ਉਹ ਛੁਡਵਾ ਲਈ ਹੈ ਅਤੇ ਪਿੰਡ ਵਿਚ ਵਿਕਾਸ ਕੰਮ ਕਰਵਾਏ ਜਾ ਰਹੇ ਹਨ।

ਉਨ੍ਹਾਂ ਦੂਸਰੇ ਸਰਪੰਚਾਂ ਨੂੰ ਨਸੀਹਤ ਦਿੱਤੀ ਕਿ ਜੋ ਲੋਕ ਸਰਪੰਚੀ ਲੈ ਕੇ ਲੋਕਾਂ ਉੱਪਰ ਰੋਹਬ ਪਾਉਂਦੇ ਹਨ, ਉਸ ਨਾਲ ਕੋਈ ਵੱਡਾ ਨਹੀਂ ਬਣਦਾ ਸਗੋਂ ਕੰਮ ਕਰਕੇ ਲੋਕਾਂ ਨਾਲ ਰਲ-ਮਿਲ ਕੇ ਹੀ ਲੋਕ ਵੱਡੇ ਬਣਦੇ ਹਨ, ਇਸ ਲਈ ਉਸ ਨੂੰ ਰੇਹੜੀ ਲਗਾਉਣ ਵਿੱਚ ਕੋਈ ਸ਼ਰਮ ਨਹੀਂ ਆਉਂਦੀ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)