First Floor ‘ਤੇ ਰਹਿੰਦਾ ਸੀ ਪਿਓ, Ground Floor ‘ਤੇ ਰਹਿੰਦੇ ਸਨ ਮਾਂ-ਪੁੱਤ, ਹੋਇਆ ਝਗੜਾ, ਮੁੰਡੇ ਨੇ ਦੋਸਤ ਬੁਲਾ ਪਿਓ ਦੀ ਕੀਤੀ ਕੁੱਟਮਾਰ

0
1718

ਲੁਧਿਆਣਾ | ਆਪਣੇ ਘਰ ‘ਚ ਹੀ ਮਾਂ ਦੇ ਨਾਲ ਪਿਤਾ ਤੋਂ ਵੱਖ ਰਹਿ ਰਹੇ ਪੁੱਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿਤਾ ਦੀ ਕੁੱਟਮਾਰ ਕੀਤੀ। ਮਾਮਲੇ ‘ਚ ਥਾਣਾ ਹੈਬੋਵਾਲ ਪੁਲਿਸ ਨੇ ਬੈਂਕ ਕਾਲੋਨੀ ਦੇ ਰਹਿਣ ਵਾਲੇ ਧਨੀ ਰਾਮ ਦੇ ਬਿਆਨਾਂ ‘ਤੇ ਉਸ ਦੇ ਪੁੱਤਰ ਜਤਿੰਦਰ ਕੁਮਾਰ, ਰਵਿੰਦਰ ਸਿੰਘ ਅਤੇ 2 ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।

ਧਨੀ ਰਾਮ ਮੁਤਾਬਕ ਉਸ ਦਾ ਆਪਣੀ ਪਤਨੀ ਸ਼ਕੁੰਤਲਾ ਰਾਣੀ ਨਾਲ ਘਰੇਲੂ ਵਿਵਾਦ ਚੱਲ ਰਿਹਾ ਹੈ, ਜਿਸ ਦਾ ਕੇਸ ਅਦਾਲਤ ‘ਚ ਵਿਚਾਰ ਅਧੀਨ ਹੈ। ਹਾਲ ਹੀ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਧਨੀ ਰਾਮ ਨੂੰ ਘਰ ਦੇ ਉੱਪਰ ਵਾਲੇ ਪੋਰਸ਼ਨ ‘ਚ ਰਹਿਣ ਤੇ ਪਤਨੀ ਸ਼ਕੁੰਤਲਾ ਨੂੰ ਗਰਾਊਂਡ ਫਲੋਰ ਵਾਲੇ ਪੋਰਸ਼ਨ ‘ਚ ਰਹਿਣ ਦੇ ਨਿਰਦੇਸ਼ ਦਿੱਤੇ ਹੋਏ ਸਨ।

ਸ਼ਿਕਾਇਤਕਰਤਾ ਧਨੀ ਰਾਮ ਮੁਤਾਬਕ ਉਹ ਆਪਣੇ ਕਿਸੇ ਕੰਮ ਸਬੰਧੀ ਬਾਹਰ ਗਿਆ ਹੋਇਆ ਸੀ, ਇਸ ਦੌਰਾਨ ਉਸ ਨੂੰ ਜਾਣਕਾਰੀ ਮਿਲੀ ਕਿ ਉਸ ਦਾ ਬੇਟਾ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਮੁੱਦਈ ਦੇ ਪੋਰਸ਼ਨ ਨੂੰ ਜਾਣ ਵਾਲੀਆਂ ਪੌੜੀਆਂ ਦੀ ਤੋੜ-ਭੰਨ ਕਰ ਰਿਹਾ ਹੈ, ਜਦੋਂ ਮੁੱਦਈ ਮੌਕੇ ‘ਤੇ ਪੁੱਜਾ ਤਾਂ ਪੁੱਤਰ ਸਮੇਤ ਉਸ ਦੇ ਦੋਸਤਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।