Mobile Game ਨੇ ਪਾਗਲ ਕੀਤਾ ਮਾਪਿਆਂ ਦਾ 10-11 ਸਾਲਾ ਮਾਸੂਮ ਬੱਚਾ

0
4440

ਜਲੰਧਰ | ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਬੱਚਾ ਮੋਬਾਇਲ ‘ਤੇ ਗੇਮ ਖੇਡਣ ਦਾ ਇੰਨਾ ਆਦੀ ਹੋ ਗਿਆ ਹੈ ਕਿ ਜਦੋਂ ਉਸ ਕੋਲ ਫੋਨ ਨਹੀਂ ਵੀ ਹੁੰਦਾ ਤਾਂ ਵੀ ਉਹ ਗੇਮ ਖੇਡਦਾ ਨਜ਼ਰ ਆ ਰਿਹਾ ਹੈ। ਉਸ ਦੀ ਮਾਨਸਿਕ ਸਥਿਤੀ ਅਜਿਹੀ ਬਣ ਗਈ ਹੈ ਕਿ ਉਸ ਨੂੰ ਲੱਗਦਾ ਹੈ ਕਿ ਉਸ ਦੇ ਹੱਥ ਵਿੱਚ ਅਜੇ ਵੀ ਫੋਨ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਉਹ ਮਾਨਸਿਕ ਤੌਰ ‘ਤੇ ਪਾਗਲ ਹੋ ਗਿਆ ਹੋਵੇ।

ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੋ ਕਿ ਕਿਵੇਂ ਬੱਚੇ ਨੂੰ ਉਸ ਦੇ ਪਰਿਵਾਰ ਵੱਲੋਂ ਹਿਲਾਇਆ ਵੀ ਜਾ ਰਿਹਾ ਹੈ ਅਤੇ ਉਸ ਨੂੰ ਬੁਲਾਇਆ ਵੀ ਜਾ ਰਿਹਾ ਹੈ ਪਰ ਬੱਚੇ ਦੀ ਟਿਕ–ਟਿਕੀ ਇਕ ਪਾਸੇ ਲੱਗੀ ਹੋਈ ਹੈ ਅਤੇ ਉਸ ਨੂੰ ਇੰਝ ਲੱਗਦਾ ਹੈ ਕਿ ਉਸ ਦੇ ਹੱਥ ਵਿਚ ਮੋਬਾਇਲ ਹੈ ਤੇ ਉਹ ਗੇਮ ਖੇਡ ਰਿਹਾ ਹੈ।

ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਚੇ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ। ਇੰਝ ਲੱਗਦਾ ਹੈ ਕਿ ਕਿਸੇ ਗੰਭੀਰ ਬਿਮਾਰੀ ਨੇ ਉਸ ਨੂੰ ਘੇਰ ਲਿਆ ਹੈ।

ਸੋਚਣ ਵਾਲੀ ਗੱਲ ਇਹ ਹੈ ਕਿ ਅਜੋਕੇ ਸਮੇਂ ਵਿਚ ਭਾਵੇਂ ਪੁਰਾਣੀਆਂ ਚੀਜ਼ਾਂ ਨਹੀਂ ਰਹੀਆਂ ਪਰ ਬੱਚਿਆਂ ਕੋਲ ਫੋਨ ਆ ਗਏ ਹਨ ਅਤੇ ਬੱਚਿਆਂ ਨੂੰ ਇਨ੍ਹਾਂ ਤੋਂ ਇਲਾਵਾ ਜਾਂ ਗੇਮਾਂ ਤੋਂ ਬਿਨਾਂ ਹੋਰ ਕੋਈ ਚੀਜ਼ ਨਹੀਂ ਦਿਸਦੀ। ਬੱਚੇ ਦਿਨ-ਰਾਤ ਫੋਨਾਂ ‘ਤੇ ਲੱਗੇ ਰਹਿੰਦੇ ਹਨ, ਜਿਸ ਦਾ ਮਾੜਾ ਪ੍ਰਭਾਵ ਤੁਸੀਂ ਇਸ ਵੀਡੀਓ ‘ਚ ਦੇਖ ਸਕਦੇ ਹੋ।