ਸ੍ਰੀ ਮੁਕਤਸਰ ਸਾਹਿਬ (ਤਰਸੇਮ) | ਲੜਕੀਆਂ ਹਰ ਖੇਤਰ ‘ਚ ਲੜਕਿਆਂ ਦੇ ਮੁਕਾਬਲੇ ਮੋਹਰੀ ਹੋ ਰਹੀਆਂ ਹਨ। ਅਜਿਹੀ ਹੀ ਇਕ ਹੋਰ ਮਿਸਾਲ ਪੈਦਾ ਕੀਤੀ ਹੈ ਪਿੰਡ ਲੰਬੀ ਦੀ 13 ਸਾਲ ਦੀ ਸੱਤਵੀਂ ਕਲਾਸ ਦੀ ਵਿਦਿਆਰਥਣ ਅਸ਼ਰੀਨ ਕੌਰ ਨੇ, ਜਿਸ ਨੇ ਆਪਣੇ ਹੱਥਾਂ ਦੀ ਕਲਾ ਦਾ ਹੁਨਰ ਦਿਖਾ ਕੇ ਇਕ 4 MM ਦਾ ਦੀਵਾ ਬਣਾ ਕੇ ਆਪਣਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਵਿਚ ਦਰਜ ਕਰਵਾਇਆ ਹੈ।
ਅਸ਼ਰੀਨ ਕੌਰ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਹੀ ਨਿੱਕੀਆਂ-ਨਿੱਕੀਆਂ ਚੀਜ਼ਾਂ ਬਣਾਉਣ ਦਾ ਸ਼ੌਕ ਹੈ। ਮੈਂ ਆਪਣੇ ਅਧਿਆਪਕ ਦੀ ਪ੍ਰੇਰਨਾ ਸਦਕਾ ਆਟੇ ਦਾ 4 ਐੱਮਐੱਮ ਦਾ ਦੀਵਾ ਤਿਆਰ ਕੀਤਾ, ਜਦੋਂ ਕਿ ਪਹਿਲਾਂ 5 ਐੱਮਐੱਮ ਦਾ ਬਣਾਇਆ ਤੇ ਮੈਂ ਇਹ ਰਿਕਾਰਡ ਤੋੜਿਆ, ਜਿਸ ਬਦਲੇ ਮੇਰਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਵਿਚ ਦਰਜ ਹੋਇਆ। ਇਸ ਤੋਂ ਪਹਿਲਾਂ ਮੈਂ ਛੋਟੀ ਬੋਟ ਅਤੇ ਬੋਤਲ ਵੀ ਤਿਆਰ ਕਰ ਚੁੱਕੀ ਹੈ।
ਅਸ਼ਰੀਨ ਕੌਰ ਦੇ ਮਾਤਾ-ਪਿਤਾ ਨੇ ਵੀ ਇਸ ਉਪਲਬਧੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪਰਮਾਤਮਾ ਅੱਗੇ ਸਾਡੀ ਅਰਦਾਸ ਹੈ ਕਿ ਅਸ਼ਰੀਨ ਕੌਰ ਹੋਰ ਤਰੱਕੀਆਂ ਵੱਲ ਵਧੇ।
(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)












































