ਚੋਣਾਂ ਦਾ ਮਾਹੌਲ ਬਣਦਿਆਂ ਹੀ ਸਿਆਸੀ ਰੰਜਿਸ਼ਾਂ ਸ਼ੁਰੂ : ਗੁਰਦਾਸਪੁਰ ‘ਚ ਵਿਆਹ ਸਮਾਗਮ ਦੌਰਾਨ ਨਬਾਲਿਗ ਦਾ ਚਾਕੂ ਮਾਰ ਕੇ ਕਤਲ, ਭਰਾ ਗੰਭੀਰ

0
2643

ਗੁਰਦਾਸਪੁਰ (ਜਸਵਿੰਦਰ ਬੇਦੀ) | ਕਸਬਾ ਭੈਨੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਮੌਜਪੁਰ ‘ਚ ਅੱਜ ਵਿਆਹ ਸਮਾਰੋਹ ਦੌਰਾਨ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਕੁੱਝ ਨੌਜਵਾਨਾਂ ਨੇ ਨਾਬਾਲਗ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਉਸ ਦੇ ਭਰੇ ਦੇ ਉੱਤੇ ਵੀ ਤੇਜ ਹਥਿਆਰਾਂ ਨਾਲ ਹਮਲਾ ਹੋਇਆ ਜੋ ਕਿ ਗੰਭੀਰ ਜ਼ਖਮੀ ਹੈ।

ਮ੍ਰਿਤਕ ਗੁਰਪ੍ਰੀਤ ਸਿੰਘ ਦੇ ਭਰਾ ਬਲਜੀਤ ਨੇ ਦੱਸਿਆ ਕਿ ਦੋਵੇਂ ਭਰਾ ਪਰਿਵਾਰ ਸਣੇ ਪਿੰਡ ਵਿੱਚ ਹੀ ਰਿਸ਼ਤੇਦਾਰੀ ਦੇ ਵਿਆਹ ਸਮਾਰੋਹ ਵਿੱਚ ਗਏ ਸੀ। ਪ੍ਰੋਗਰਾਮ ਵਿੱਚ ਪਿੰਡ ਦੇ ਨੌਜਵਾਨ ਵੀ ਆਏ ਸਨ। ਉਨ੍ਹਾਂ ਪੁਰਾਣੀ ਰੰਜਿਸ਼ ਚਲਦਿਆਂ ਹਥਿਆਰਾਂ ਨਾਲ ਸਾਡੇ ਹਮਲਾ ਕਰ ਦਿੱਤਾ। ਗੁਰਪ੍ਰੀਤ ਸਿੰਘ ਬਚਾਉਣ ਲਈ ਮੈਂ ਅੱਗੇ ਆਇਆ ਤਾਂ ਉਨ੍ਹਾਂ ਮੇਰੇ ਉੱਤੇ ਵੀ ਹਮਲਾ ਕਰ ਦਿੱਤਾ। ਮੈਨੂੰ ਵੀ ਜ਼ਖਮੀ ਕਰ ਦਿੱਤਾ। ਗੁਰਪ੍ਰੀਤ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

ਘਟਨਾਸਥਲ ਉੱਤੇ ਪੁੱਜੇ ਕਾਦੀਆਂ ਦੇ ਅਕਾਲੀ ਨੇਤਾ ਗੁਰਇਕਬਾਲ ਸਿੰਘ ਮਾਹਲ ਨੇ ਦੱਸਿਆ ਕਿ ਇਹ ਪਾਰਟੀਬਾਜੀ ਦੇ ਚਲਦਿਆਂ ਕਤਲ ਹੋਇਆ ਹੈ। ਜਿਨ੍ਹਾਂ ਨੇ ਕਤਲ ਕੀਤਾ ਹੈ ਉਸ ਉੱਤੇ ਪਹਿਲਾਂ ਵੀ ਕਈ ਕੇਸ ਦਰਜ ਹੈ। ਇਹ ਸਿਆਸੀ ਕਤਲ ਹੈ। ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਭੈਣੀ ਮੀਆਂ ਖਾਂ ਪੁਲਿਸ ਥਾਣੇ ਦੇ ਐਸਐਚਓ ਸੁਦੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ  ਦੇ ਪਰਿਵਾਰਿਕ ਮੈਬਰਾਂ  ਦੇ ਬਿਆਨਾਂ  ਦੇ ਆਧਾਰ ਉੱਤੇ ਮਾਮਲਾ ਦਰਜ ਕਰ ਅੱਗੇ ਦੀ ਕਾੱਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਨੂੰ ਫੜਨ ਲਈ ਪੁਲਿਸ ਪਾਰਟੀ ਭੇਜਨੀ ਸ਼ੁਰੂ ਕਰ ਦਿੱਤੀ ਹੈ।