ਜਲੰਧਰ ‘ਚ ਤਿੰਨ ਦਿਨ ਪਵੇਗੀ ਅੱਤ ਦੀ ਗਰਮੀ, 11 ਜੂਨ ਤੋਂ ਮਿਲ ਸਕਦੀ ਰਾਹਤ, ਵੇਖੋ ਹਫਤੇ ਦਾ ਮੌਸਮ ਅਪਡੇਟ

0
1222

ਜਲੰਧਰ | ਜੂਨ ਮਹੀਨੇ ਦੇ ਪਹਿਲੇ ਹਫਤੇ ਵਿੱਚ ਗਰਮੀ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਧੁੱਪ ਤੋਂ ਬਾਅਦ ਅਗਲੇ ਦਿਨਾਂ ਵਿੱਚ ਵੀ ਅੱਤ ਦੀ ਗਰਮੀ ਪਵੇਗੀ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੰਗਲਵਾਰ 8 ਜੂਨ ਤੋਂ ਲੈ ਕੇ 10 ਜੂਨ ਤੱਕ ਅੱਤ ਦੀ ਗਰਮੀ ਪਵੇਗੀ। ਇਸ ਦੌਰਾਨ ਤੇਜ਼ ਗਰਮ ਹਵਾਵਾਂ ਚੱਲਣਗੀਆਂ।

11 ਜੂਨ ਤੋਂ 13 ਜੂਨ ਤੱਕ ਬੂੰਦਾਬਾਂਦੀ ਹੋ ਸਕਦੀ ਹੈ ਜਿਸ ਨਾਲ ਮੌਸਮ ਥੋੜਾ ਠੰਡਾ ਹੋਵੇਗਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਲਕੀ ਬੂੰਦਾਬਾਂਦੀ ਦੇ ਨਾਲ ਬੱਦਲ ਰਹਿਣਗੇ ਜਿਸ ਕਾਰਨ ਗਰਮੀ ਘੱਟ ਪਵੇਗੀ।

ਦੇਸ਼ ਦੇ ਕਈ ਸੂਬਿਆਂ ਵਿੱਚ ਮਾਨਸੂਨ ਪਹੁੰਚ ਚੁੱਕਿਆ ਹੈ ਪਰ ਪੰਜਾਬ ਵਿੱਚ ਜੂਨ ਦੇ ਅਖੀਰ ਤੱਕ ਆਵੇਗਾ ਉਸ ਤੋਂ ਬਾਅਦ ਹੀ ਚੰਗਾ ਮੀਂਹ ਪਵੇਗਾ।
ਮੰਗਲਵਾਰ ਨੂੰ 43 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਾ ਸਕਦਾ ਹੈ। ਇਸ ਲਈ ਜਿੰਨਾ ਹੋ ਸਕੇ ਧੁੱਪ ਤੋਂ ਬਚਾਅ ਰੱਖਣਾ ਚਾਹੀਦਾ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।