ਸਾਇੰਸ ਸਿਟੀ ਵਲੋਂ ਸਥਾਈ ਵਿਕਾਸ ਦੇ ਟਿਚਿਆਂ ਦੀ ਪ੍ਰਾਪਤੀ ਲਈ ਵਾਤਾਵਰਣ ਦੀ ਬਹਾਲੀ ‘ਤੇ ਵਿਚਾਰ ਚਰਚਾ

0
5317

ਕਪੂਰਥਲਾ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ, ਸੁੰਯਕਤ ਰਾਸ਼ਟਰ ਦੇ ਵਾਤਾਵਰਣ ਪ੍ਰੋਗਰਾਮ ਦੇ ਸਹਿਯੋਗ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਵਾਤਾਵਰਣ ਸੰਚਾਰ ਕੇਂਦਰ ਨਵੀ਼ ਦਿੱਲੀ ਨਾਲ ਮਿਲਕੇ ਸਾਂਝੇ ਤੌਰ *ਤੇ ਅੱਜ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ “ਸਥਾਈ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ਲਈ ਵਾਤਾਵਰਣ ਸੰਤੁਲਨ ਦੀ ਬਹਾਲੀ” ਦੇ ਵਿਸ਼ੇ *ਤੇ ਇਕ ਵਿਸ਼ੇਸ਼ ਵਿਚਾਰ ਚਰਚਾ ਕਰਵਾਈ ਗਈ। ਵਿਚਾਰ— ਚਰਚਾ ਦੀ ਪ੍ਰਧਾਨਗੀ ਪ੍ਰਧਾਨਗੀ ਜੂ ਐਨ.ਡੀ.ਪੀ ਦੇ ਖੇਤਰੀ ਮੁਖੀ ਡਾ. ਵਿਕਾਸ ਵਰਮਾ ਨੇ ਕੀਤੀ । ਵਿਚਾਰ ਚਰਚਾ ਵਿਚ ਸੁੰਯਕਤ ਰਾਸ਼ਟਰ ਯੂਨੀਵਰਸਿਟੀ—ਸੀ.ਆਰ.ਆਈ.ਐਸ, ਬੈਲਜੀਅਮ ਤੋਂ ਡਾ. ਨਿੱਧੀ ਨਾਗਾਭਾਟਲਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਦੇ ਮੈਂਬਰ ਸਕੱਤਰ ਇੰਜੀ.ਕੁਰਨੇਸ਼ ਗਰਗ ਨੇ ਵੀ ਹਿੱਸਾ ਲਿਆ । ਵਿਚਾਰ ਚਰਚਾ ਦਾ ਸੰਚਾਲਨ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਵਲੋਂ ਕੀਤਾ ਗਿਆ ।

ਇਸ ਮੌਕੇ *ਤੇ ਬੱਚਿਆਂ ਅਤੇ ਨੌਜਾਵਾਨਾਂ ‘ਤੇ ਕੇਂਦਰਿਤ, ਐਸ ਡੀ—ਏ.ਐਸ.ਕੇ ਪ੍ਰੋਗਰਾਮ (ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਸਥਾਈ ਵਿਕਾਸ —ਰੱਵਾਈਆ ਮੁਹਾਰਤ ਪ੍ਰੋਗਰਾਮ ) ਦੀ ਸ਼ੁਰੁਆਤ ਵੀ ਕੀਤੀ ਗਈ। ਇਸ ਪ੍ਰੋਗਰਾਮ ਨੂੰ ਯੂ ਐਨ.ਡੀ.ਪੀ ਦੇ ਚਲ ਰਹੇ ਸਿੱਖਿਆ ਦੇ ਸਥਾਈ ਵਿਕਾਸ ਪ੍ਰੋਗਰਾਮ ਨਾਲ ਜੋੜਿਆ ਜਾਵੇਗਾ। ਵਿਸ਼ਵ ਵਾਤਾਵਰਣ ਪ੍ਰੋਗਰਾਮ ਦੇ ਤਹਿਤ 2—5 ਜੂਨ ਤੱਕ ਆਨ—ਲਾਇਨ ਪ੍ਰਸ਼ਨ—ਉਤਰੀ ਮੁਕਾਬਲਾ ਅਤੇ ਵਾਤਾਵਰਣ ਫ਼ਿਲਮ ਮੇਲਾ ਕਰਵਾਇਆ ਗਿਆ। ਅੱਜ ਦੇ ਪ੍ਰੋਗਰਾਮ ਦੌਰਾਨ ਇਕੋ ਗ੍ਰੈਂਡ : ਇਨਕੁਬੇਟਿੰਗ ਯੂਥ ਆਈਡੀਅ” ਨਾਮ ਦੀ ਫ਼ਿਲਮ ਦਿਖਾਈ ਗਈ । ਇਹ ਫ਼ਿਲਮ ਸਥਾਈ ਵਿਕਾਸ ਦੀ ਪ੍ਰਾਪਤੀ ਲਈ ਨੌਜਵਾਨ ਵਰਗ ਨੂੰ ਨਵੀਆਂ —ਨਵੀਆਂ ਕਾਢਾ ਅਤੇ ਜੁਗਤਾਂ ਅਪਣਾਉਣ ਵੱਲ ਪ੍ਰੇਰਿਤ ਕਰਦੀ ਹੈ । ਇਸ ਫ਼ਿਲਮ ਵਿਚ ਨੌਜਵਾਨਾਂ ਲਈ ਸਥਾਈ ਵਿਕਾਸ ਦੇ ਮੁੱਦਿਆਂ ਨੂੰ ਹੱਲ ਕਰਨ ਹਿੱਤ 10 ਜੁਗਤਾਂ ਦਾ ਪ੍ਰਦਾਰਸ਼ਨ ਕੀਤਾ ਗਿਆ ਹੈ। ਫ਼ਿਲਮ ਦੇ ਪ੍ਰੋਡਿਊਸਰ ਸ੍ਰੀ ਕੁੰਜਪ੍ਰੀਤ ਅਰੋੜਾ ਵੀ ਇਸ ਮੌਕੇ ਹਾਜ਼ਰ ਹਨ। ਉਨ੍ਹਾਂ ਫ਼ਿਲਮ ਦੀਆਂ ਸਾਰੀਆਂ ਘਟਾਨਵਾਂ ਅਤੇ ਸ਼ੂਟਿੰਗ ਸਮੇਂ ਉਨ੍ਹਾਂ ਨਾਲ ਕੀ ਕੁਝ ਵਾਪਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਕਵਰਾਈ ਗਈ ਵਿਚਾਰ—ਚਰਚਾ ਸਥਾਈ ਵਿਕਾਸ ਦੇ ਟੀਚਿਆਂ, ਵਾਤਾਵਰਣ ਸੰਤੁਲਨ ਦੀ ਬਹਾਲੀ ਅਤੇ ਜੰਗਲਾਂ ਦੀ ਕਟਾਈ, ਧਰਤੀ ਨੂੰ ਮਾਰੂਥੱਲ ਵਿਚ ਤਬਦੀਲ ਹੋਣ ਤੋਂ ਰੋਕਣ ਦੇ ਨਾਲ—ਨਾਲ ਜੈਵਿਕ—ਵਿਭਿੰਨਤਾ ਨੂੰ ਬਚਾਉਣ ‘ਤੇ ਕੇਂਦਰਿਤ ਰਹੀ। ਵਿਚਾਰ— ਚਰਚਾ ਦੀ ਪ੍ਰਧਾਨਗੀ ਪ੍ਰਧਾਨਗੀ ਕਰਦਿਆਂ ਜੂ ਐਨ.ਡੀ.ਪੀ ਦੇ ਖੇਤਰੀ ਮੁਖੀ ਡਾ. ਵਿਕਾਸ ਵਰਮਾ ਨੇ ਕਿਹਾ ਕਿ ਸੁੰਯਕਤ ਰਾਸ਼ਟਰ ਦੁਆਰਾ ਸਥਾਈ ਵਿਕਾਸ (ਐਸ.ਡੀ.ਜੀ.) ਦੇ 17 ਟੀਚਿਆਂ ਦੀ ਪਛਾਣ ਕੀਤੀ ਗਈ ਹੈੇ ਅਤੇ ਕੌਮੀ ਵਾਤਾਵਰਣ ਮੁਹਿੰਮ ਨੂੰ ਸਮਾਜ ਦੀ ਖੁਸ਼ਹਾਲੀ ਅਤੇ ਭਵਿੱਖ ‘ਚ ਟਿਕਾਊ ਵਿਕਾਸ ਲਈ ਸ਼ਕਤੀਸ਼ਾਲੀ ਸਰੋਤ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ। ਇਸ ਮੌਕੇ ‘ਤੇ ਸੰਚਾਲਨ ਕਰਦਿਆਂ ਡਾ. ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਮਿਾ ਜੈਰਥ ਨੇ ਕਿਹਾ ਕਿ ਭਾਰਤ ਦੇ ਕੁਲ ਭੂਗੋਲਿਕ ਇਲਾਕੇ ਦਾ 25 ਫ਼ੀਸਦ ਰਕਬਾ ਰੇਗਿਸਤਾਲ ਵਿਚ ਤਬਦੀਲ ਹੋ ਰਿਹਾ ਹੈ। ਜਦੋਂ ਕਿ 32 ਫ਼ੀਸਦ ਇਲਾਕਾ ਮਾਰੂਥਲ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਜਿਸ ਨੇ ਇੱਥੋਂ ਦੀ ਉਤਪਾਦਕਤਾਂ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। । ਇਸ ਕਾਰਨ ਹੀ ਦੇਸ਼ ਵਿਚ ਲੱਖ ਲੋਕਾਂ ਦੀ ਉਪਜੀਵਕਾ ਅਤੇ ਭੋਜਨ ਦੀ ਸੁਰੱਖਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਮੌਕੇ ਵਿਚਾਰ ਚਰਚਾ ਕਰਦਿਆਂ ਸੁੰਯਕਤ ਰਾਸ਼ਟਰ ਯੂਨੀਵਰਸਿਟੀ—ਸੀ.ਆਰ.ਆਈ.ਐਸ, ਬੈਲਜੀਅਮ ਦੀ ਡਾ. ਨਿੱਧੀ ਨਾਗਾਭਾਟਲਾ ਨੇ ਕਿਹਾ ਕਿ ਵਾਤਾਵਰਣ ਸੁੰਤਲਨ ਹਿੱਤ ਵਿਚ ਕੀਤੇ ਜਾ ਰਹੇ ਅਭਿਆਸ ਨਾਲ ਜਿੱਥੇ ਆਲਮੀ ਤਪਸ਼ ਨੂੰ ਰੋਕਿਆ ਜਾ ਸਕਦਾ ਹੈ, ਉੱਥੇ ਹੀ ਮਿੱਟੀ ਦਾ ਰੱਖ—ਰਖਾਵ ਕਰਕੇ ਖੇਤੀ ਦੀ ਉਪਜ ਨੂੰ ਚੰਗਾ ਕੀਤਾ ਜਾ ਸਕਦਾ ਹੈ। ਉਨ੍ਹਾਂ ਇਸ ਮੌਕੇ ਜਲਵਾਯੂ ਪਰਿਵਤਰਨ ਘਟਾਉਣ ਅਤੇ ਅਨੁਕੂਲਤਾਂ ਪ੍ਰੋਗਰਾਮਾਂ ਨੂੰ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮੌਕੇ ਇੰਜੀ ਕੁਰਨੇਸ਼ ਗਰਗ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਇੰਜੀ ਕਰੁਨੇਸ਼ ਗਰਗ ਨੇ ਕਿਹਾ ਕਿ ਫ਼ਸਲਾਂ ਦੀ ਵਾਢੀ ਤੋਂ ਬਾਅਦ ਨਾੜ ਨੂੰ ਅੱਗ ਲਗਾਉਣ ‘ਤੇ ਜਲਵਾਯੂ ਪਰਿਵਰਤਨ ਦੇ ਨਾਲ—ਨਾਲ ਸਾਡੀ ਸਿਹਤ ਅਤੇ ਅਰਥਚਾਰਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦਾ ਹੈ।ਇਸ ਵਰਤਾਰੇ ਨੂੰ ਰੋਕਣ ਲਈ ਸਰਕਾਰ ਵਲੋਂ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਇਸ ਮੌਕੇ ‘ਤੇ “ਮਹਾਂਮਾਰੀ ਨੂੰ ਰੋਕਣ ਲਈ ਜੈਵਿਕ ਵਿਭਿੰਨਤਾ ਦੀ ਭੂਮਿਕਾ” ਛੋਟੇ ਲੇਖਾ ਦੀ ਇਕ ਕਿਤਾਬ ਰਿਲੀਜ ਕੀਤੀ ਗਈ ਪਹਿਲਾ ਜੈਵਿਕ—ਵਿਭਿੰਨਤਾ ਦਿਵਸ ‘ਤੇ ਕਰਵਾਏ ਗਏ ਮੁਕਾਬਲੇ ਦਾ ਹਿੱਸਾ ਹੈ। ਇਸ ਮੁਕਾਬਲੇ ਵਿਚ ਪਹਿਲਾ ਕੈਂਬਰਜ਼ ਇੰਟਰਨੈਸ਼ਨਲ ਸਕੂਲ ਫ਼ਾਰ ਗਰਲਜ ਅਰਬਨ ਅਸਟੇਟ ਫ਼ੇਸ—2 ਦੀ ਜਲੱਧਰ ਅਰੂਸ਼ੀ ਨੇ , ਦੂਜਾ ਡੀ.ਅਰ.ਵੀ.ਡੀ.ਏ ਵੀ ਸਕੂਲ ਫ਼ਿਲੌਰ ਦੀ ਮਨਮੀਤ ਕੌਰ ਅਤੇ ਤੀਜਾ ਵਿਸ਼ਾਖਾਪਟਨਮ ਦੇ ਨੌਸੈਨਾਬਾਗ ਦੇ ਕੇ.ਵੀ ਨੰ—2 ਦੇ ਅਨਿਕ ਪਾਂਡਾ ਨੇ ਪ੍ਰਾਪਤ ਕੀਤਾ।

ਵਾਤਾਵਰਣ ਹਫ਼ਤੇ ਦੇ ਦੌਰਾਨ ਪ੍ਰਦੂਸ਼ਣ ਅਤੇ ਜੈਵਿਕ ਵਿਭਿੰਨਤਾ ਦੀਆਂ ਪ੍ਰਜਾਤੀਆਂ ‘ਤੇ ਫ਼ਿਲਮਾਂ ( ਮਿਸਟਾਇਕ ਦਲਦਲ ਅਤੇ ਅਮੋਰ ਫ਼ਾਲਕਨ ) ਨੂੰ ਵਿਦਿਆਰਥੀਆਂ ਅਤੇ ਨੌਜਵਾਨਾਂ ਵਲੋਂ ਭਰਵਾਂ ਹੂੰਗਾਰਾ ਦਿੱਤਾ ਗਿਆ ਹੈ। ਇਹਨਾਂ ਫ਼ਿਲਮਾਂ ਦੇ ਪ੍ਰਦਰਸ਼ਨ ਦੌਰਾਨ ਵਾਤਾਵਰਣ ਸੰਚਾਰ ਕੇਂਦਰ ਨਵੀ਼ ਦਿੱਲੀ ਦੀ ਡਾ. ਅਲਕਾ ਤੋਮਰ ਵਲੋਂ ਸੰਚਾਲਨ ਕਰਦਿਆਂ ਫ਼ਿਲਮਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ । ਇਸ ਮੌਕੇ ‘ਤੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਵਲੋਂ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲਿਆਂ ਨੂੰ ਸਡਾਕ ਪ੍ਰੋਗਰਾਮ ਵਿਚ ਹਿੱਸਾ ਲੈਣਾ ਅਤੇ ਵਿਗਿਆਨ ਬਾਰੇ ਕੁਝ ਨਵਾ ਸਿੱਖਣ ਲਈ ਸਾਇੰਸ ਸਿਟੀ ਵਿਖੇ ਆਉਣ ਦਾ ਸੱਦਾ ਦਿੱਤਾ ਗਿਆ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)