ਜਲੰਧਰ ਦੇ ਪ੍ਰਾਈਵੇਟ ਹਸਪਤਾਲ ‘ਚ ਨਾਇਟ ਡਿਊਟੀ ਦੌਰਾਨ ਨਰਸ ਨਾਲ ਛੇੜਛਾੜ

0
3538

ਜਲੰਧਰ | ਫੁੱਟਬਾਲ ਚੌਕ ਨੇੜੇ ਬਣੇ ਸ਼ਹਿਰ ਦੇ ਵੱਡੇ ਪ੍ਰਾਈਵੇਟ ਹਸਪਤਾਲ ਵਿੱਚ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ।
ਅਰੋਪ ਹੈ ਕਿ ਅਰਮਾਨ ਹਸਪਤਾਲ ਵਿੱਚ ਕੰਮ ਕਰਨ ਵਾਲੀ ਇੱਕ ਨਰਸ ਨਾਲ ਉੱਥੋਂ ਦੇ ਐਚਆਰ ਹੈੱਡ ਨੇ ਛੇੜਛਾੜ ਕੀਤੀ ਹੈ।

ਥਾਣਾ ਨੰਬਰ 2 ਦੀ ਪੁਲਿਸ ਨੂੰ ਦਿੱਤੀ ਲਿਖਤ ਸ਼ਿਕਾਇਤ ਵਿੱਚ ਨਰਸ ਨੇ ਦੱਸਿਆ ਕਿ ਉਹ ਨਾਇਟ ਡਿਊਟੀ ਦੌਰਾਨ ਹੋਰ ਨਰਸਾਂ ਨਾਲ ਹਸਪਤਾਲ ਵਿੱਚ ਸੀ।

ਉਸ ਨੂੰ ਆਕਸੀਮੀਟਰ ਚਾਹੀਦਾ ਸੀ ਜੋ ਲੈਣ ਵਾਸਤੇ ਉਹ ਤੀਜੀ ਮੰਜ਼ਲ ਉੱਤੇ ਗਈ ਪਰ ਉਸ ਨੂੰ ਆਕਸੀਮੀਟਰ ਨਾ ਮਿਲਿਆ। ਇਸ ਤੋਂ ਬਾਅਦ ਉਸ ਨੇ ਐਚਆਰ ਹੈੱਡ ਨੂੰ ਆਕਸੀਮੀਟਰ ਬਾਰੇ ਪੁੱਛਿਆ। ਐਚਆਰ ਹੈੱਡ ਨੇ ਉਸ ਨੂੰ ਆਕਸੀਮੀਟਰ ਵਾਸਤੇ ਤੀਜੀ ਮੰਜ਼ਲ ਉੱਤੇ ਬੁਲਾਇਆ। ਉੱਥੇ ਹੋਰ ਕੋਈ ਨਹੀਂ ਸੀ ਤਾਂ ਐਚਆਰ ਹੈੱਡ ਨੇ ਉਸ ਦਾ ਹੱਥ ਫੜ੍ਹ ਲਿਆ। ਇਸ ਤੋਂ ਬਾਅਦ ਉਹ ਉੱਥੋਂ ਭੱਜ ਆਈ ਅਤੇ ਗ੍ਰਾਊਂਡ ਫਲੌਰ ‘ਤੇ ਆ ਕੇ ਹਸਪਤਾਲ ਦੇ ਮਾਲਕ ਨੂੰ ਇਸ ਦੀ ਜਾਣਕਾਰੀ ਦਿੱਤੀ।

ਮੌਕੇ ਉੱਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਅਰੋਪੀ ਅਵਤਾਰ ਨਗਰ ਦਾ ਰਹਿਣ ਵਾਲਾ ਹੈ। ਉਸ ਦਾ ਨਾਂ ਅਸਲਮ ਹੈ। ਰੌਲਾ ਪੈਣ ਤੋਂ ਬਾਅਦ ਉਹ ਹਸਪਤਾਲ ਤੋਂ ਚਲਾ ਗਿਆ ਸੀ। ਅਸੀਂ ਨਰਸ ਦੀ ਸ਼ਿਕਾਇਤ ਉੱਤੇ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਹਾਂ ਕਿ ਇਸ ਵਿੱਚ ਕਿੰਨੀ ਸੱਚਾਈ ਹੈ। ਅਰੋਪੀ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਮਾਮਲਾ ਸਾਫ ਹੋ ਸਕੇਗਾ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।

ਵੀਕਐਂਡ ਕਰਫਿਊ ਤੇ ਸੁਣੋ ਲੋਕਾਂ ਦੀ ਰਾਏ