ਕੀ ਦੇਸ਼ ‘ਚ ਮੁੜ ਲੱਗਣ ਜਾ ਰਿਹਾ ਲੌਕਡਾਊਨ?

0
37133

ਨਵੀਂ ਦਿੱਲੀ | ਕੋਰੋਨਾ ਕਰਕੇ ਲੱਗੇ ਲੌਕਡਾਊਨ ਨੂੰ ਸ਼ੁਰੂ ਹੋਏ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਪਿਛਲੇ ਸਾਲ 24 ਮਾਰਚ 2020 ਤੋਂ ਹੀ ਲੌਕਡਾਊਨ ਦੀ ਸ਼ੁਰੂਆਤ ਹੋਈ ਸੀ।

ਕੋਰੋਨਾ ਦੇ ਕੇਸ ਇੱਕ ਸਾਲ ਬਾਅਦ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਲੋਕਾਂ ਦੇ ਮਨ ਵਿੱਚ ਲੌਕਡਾਊਨ ਨੂੰ ਲੈ ਕੇ ਸੈਂਕੜੇ ਸਵਾਲ ਚੱਲ ਰਹੇ ਹਨ। ਸੋਸ਼ਲ ਮੀਡੀਆ ਵਿੱਚ ਵੀ ਅਜਿਹੀਆਂ ਸੈਂਕੜੇ ਪੋਸਟਾਂ ਦੀ ਭਰਮਾਰ ਹੈ। ਜਿਸ ਵਿੱਚ ਮੁੜ ਲੌਕਡਾਊਨ ਲਗਾਏ ਜਾਣ ਦਾ ਦਾਅਵਾ ਕੀਤਾ ਗਿਆ ਹੈ। ਅਜਿਹੀਆਂ ਪੋਸਟਾਂ ਸਹੀ ਨਹੀਂ ਹਨ।

ਵੱਧ ਰਹੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਪਾਬੰਦੀਆਂ ਤਾਂ ਵਧਾਈਆ ਗਈਆ ਹਨ ਪਰ ਫਿਲਹਾਲ ਪੂਰੀ ਤਰ੍ਹਾਂ ਲੌਕਡਾਊਨ ਦਾ ਕੋਈ ਪਲਾਨ ਨਹੀਂ ਹੈ।

ਲੌਕਡਾਊਨ ਨੂੰ ਲੈ ਕੇ ਆਪਣੇ ਤਜ਼ਰਬੇ ਸਾਂਝੇ ਕਰੋ

ਲੌਕਡਾਊਨ ਨੂੰ ਲੈ ਕੇ ਸਾਨੂੰ ਤਕਰੀਬਨ ਸਾਰਿਆਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਵੀ ਕੰਮਕਾਜ ਪੂਰੀ ਤਰ੍ਹਾਂ ਪਹਿਲਾਂ ਵਾਂਗ ਨਹੀਂ ਹੋਏ ਹਨ। ਤੁਸੀਂ ਇਸ ਇੱਕ ਸਾਲ ਨੂੰ ਕਿਵੇਂ ਹੰਢਾਇਆ। ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)