ਜਲੰਧਰ | ਸ਼ਹਿਰ ਦੇ ਇੱਕੋ ਪਰਿਵਾਰ ਵਿੱਚ ਕੋਰੋਨਾ ਦੇ 9 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਇਲਾਕੇ ਵਿੱਚ ਸਖਤੀ ਵਧਾ ਦਿੱਤੀ ਹੈ।
ਗੁਰੂ ਤੇਗ ਬਹਾਦੁਰ ਨਗਰ ਤੋਂ ਮੈਨਬ੍ਰੋ ਚੌਕ ਵਾਲੀ ਸੜਕ ਨੂੰ ਅੱਜ ਤੋਂ ਸੀਲ ਕਰਕੇ ਕਨਟੈਨਮੈਂਟ ਜੋਨ ਬਣਾ ਦਿੱਤਾ ਹੈ। ਇੱਥੇ ਇੱਕੋ ਪਰਿਵਾਰ ਵਿੱਚ ਕੋਰੋਨਾ ਦੇ 9 ਕੇਸ ਸਾਹਮਣੇ ਆਏ ਹਨ।
ਸੋਮਵਾਰ ਦੀਆਂ ਰਿਪੋਰਟਾਂ ਦੀ ਜੇਕਰ ਗੱਲ ਕਰੀਏ ਤਾਂ ਇਲਾਜ ਦੌਰਾਨ 4 ਲੋਕਾਂ ਦੀ ਮੌਤ ਹੋਈ ਹੈ। ਇਸ ਵਿੱਚ 2 ਔਰਤਾਂ ਅਤੇ 2 ਪੁਰਸ਼ ਸ਼ਾਮਿਲ ਹਨ। ਜਲੰਧਰ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 683 ਹੋ ਗਈ ਹੈ।
ਸੀਲ ਕੀਤੀ ਗਈ ਸੜਕ ਇੱਕ ਹਫਤੇ ਤੱਕ ਸੀਲ ਰਹੇਗੀ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।)