ਜਲੰਧਰ | ਸ਼ਹਿਰ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਮਾਡਲ ਟਾਊਨ ਦੇ ਕਲਿਆਣ ਜਿਊਲਰਜ਼ ਦੇ ਸਾਹਮਣੇ ਇਕ ਮਹਿਲਾ ਕੋਲੋਂ ਮੋਟਰਸਾਈਕਲ ਸਵਾਰ 2 ਮੁੰਡਿਆਂ ਨੇ ਪਰਸ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਕ ਨੌਜਵਾਨ ਦੀ ਮਦਦ ਨਾਲ ਇੱਕ ਸਨੇਚਰ ਨੂੰ ਫੜ ਲਿਆ ਗਿਆ ਪਰ ਦੂਜਾ ਭੱਜ ਗਿਆ।
ਦੋਵੇਂ ਮੁੰਡੇ ਜਦੋਂ ਪਰਸ ਖੋਹ ਕੇ ਭੱਜਣ ਲੱਗੇ ਤਾਂ ਇੱਕ ਮੋਟਰਸਾਇਕਲ ਤੋਂ ਡਿੱਗ ਗਿਆ। ਇੰਨੇ ਵੀ ਮਹਿਲਾ ਦਾ ਰੌਲਾ ਸੁਣ ਕੇ ਉੱਥੇ ਬੈਠੇ ਇੱਕ ਨੌਜਵਾਨ ਨੇ ਇੱਕ ਮੁੰਡੇ ਨੂੰ ਫੜ੍ਹ ਲਿਆ।
ਭੀੜ ਨੇ ਸਨੇਚਰ ਨੂੰ ਪੁਲਿਸ ਹਵਾਲੇ ਕਰ ਦਿੱਤਾ। ਥਾਣਾ ਨੰਬਰ 6 ਦੇ ਏਐਸਆਈ ਮਨਮੋਹਨ ਸਿੰਘ ਅਰੋਪੀ ਨੂੰ ਥਾਣੇ ਲੈ ਗਏ।
(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।)







































