ਖੇਤਾਂ ‘ਚ ਪਲਟੀ ਸਕੂਲ ਬੱਸ, 6 ਬੱਚੇ ਜਖਮੀ, ਡ੍ਰਾਈਵਰ ਫਰਾਰ, ਨਕੋਦਰ ਦੇ ਪਿੰਡ ਚਾਨੀਆਂ ਦੇ ਨੇੜੇ ਹੋਈਆ ਹਾਦਸਾ

    0
    581

    ਨਕੋਦਰ. ਸਮਰਾਏ ਪਿੰਡ ਦੇ ਇਕ ਪ੍ਰਾਇਵੇਟ ਸਕੂਲ ਦੀ ਬੱਸ ਦੇ ਖੇਤਾਂ ‘ਚ ਪਲਟ ਜਾਣ ਦੀ ਖਬਰ ਹੈ। ਇਸ ਘਟਨਾ ਵਿੱਚ ਕਰੀਬ 6 ਬੱਚੇਆਂ ਦੇ ਜਖਮੀ ਹੋਣ ਦੀ ਖਬਰ ਹੈ। ਘਟਨਾ ਤੋਂ ਬਾਅਦ ਡ੍ਰਾਈਵਰ ਤਰਸੇਮ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਬੱਸ ‘ਚੋਂ ਬੱਚਿਆਂ ਨੂੰ ਬਾਹਰ ਕੱਢੀਆ। ਘਟਨਾ ਪਿੰਡ ਚਾਨੀਆਂ ਦੇ ਨੇੜੇ ਹੋਈ। ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਬੱਸ ਦੀ ਅਗਲੀ ਕਮਾਨੀ ਖੁੱਲਣ ਕਾਰਨ ਇਹ ਹਾਦਸਾ ਹੋਇਆ। ਉਹਨਾਂ ਮੁਤਾਬਕ ਬੱਸ ਦੇ ਵਿੱਚ ਸਵਾਰ ਸਾਰੇ ਬੱਚੇ ਸਹੀ ਸਲਾਮਤ ਹਨ। ਮੌਕੇ ਤੇ ਪਹੁੰਚੀ ਪੁਲਸ ਨੇ ਬੱਸ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਹੈ ਤੇ ਬਣਦੀ ਕਾਰਵਾਈ ਕਰ ਰਹੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।