ਜਲੰਧਰ | ਨਗਰ ਨਿਗਮ ਇੱਲੀਗਲ ਕਾਲੋਨੀਆਂ ਕੱਟਣ ਵਾਲਿਆਂ ‘ਤੇ ਪਹਿਲੀ ਵਾਰ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ।
ਨਿਗਮ ਦੀ ਬਿਲਡਿੰਗ ਐਂਡ ਟਾਉਨ ਪਲਾਨਿੰਗ (ਐਡਹਾਕ) ਕਮੇਟੀ ਨੇ ਰਾਮਾ ਮੰਡੀ ਅਤੇ ਜਲੰਧਰ ਕੈਂਟ ਵਿੱਚ ਵੱਡੇ ਐਕਸ਼ਨ ਵਾਸਤੇ ਪੁਲਿਸ ਨੂੰ ਆਰਡਰ ਕੀਤੇ ਹਨ।
ਪਿਛਲੇ ਦਿਨਾਂ ਵਿੱਚ ਰਾਮਾ ਮੰਡੀ ਵਿੱਚ ਬਣੀਆਂ 14 ਇੱਲੀਗਲ ਕਾਲੋਨੀਆਂ ‘ਤੇ ਐਫਆਈਆਰ ਕਰਨ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਕਾਲੋਨੀਆਂ ਵਿੱਚ ਬੋਰਡ ਵੀ ਲਗਾਇਆ ਜਾਵੇਗਾ ਜਿਸ ‘ਤੇ ਲਿੱਖਿਆ ਹੋਵੇਗਾ ਕਿ ਇਹ ਕਾਲੋਨੀਆਂ ਗੈਰ ਕਾਨੂੰਨੀ ਹਨ।
ਕੌਂਸਲਰ ਨਿਰਮਲ ਸਿੰਘ ਨਿੰਮਾ ਨੇ ਦੱਸਿਆ ਕਿ ਜੇਕਰ ਬਿਲਡਿੰਗ ਬ੍ਰਾਂਚ ਦੇ ਅਫਸਰ ਇਸ ਜਾਂਚ ਨੂੰ ਟਾਲਣ ਲਈ ਬਹਾਣੇ ਬਨਾਉਂਦੇ ਹਨ ਤਾਂ ਕਮੇਟੀ ਨਿਗਮ ਕਮਿਸ਼ਨਰ ਨਾਲ ਮੀਟਿੰਗ ਕਰਕੇ ਐਕਸ਼ਨ ਕਰਵਾਵੇਗੀ।
ਸੁਸ਼ੀਲ ਕਾਲੀਆ ਨੇ ਕਿਹਾ ਕਿ ਵਿਧਾਇਕ ਪਰਗਟ ਸਿੰਘ ਨੇ ਕਿਹਾ ਹੈ ਕਿ ਉਹ ਇਸ ਐਕਸ਼ਨ ਦੇ ਹੱਕ ਵਿੱਚ ਹਨ। ਬਸ ਸਟੈਂਡ ਦੇ ਕੋਲ ਬਿਨਾ ਮਨਜੂਰੀ ਬਣੀਆਂ ਦੁਕਾਨਾਂ ਜਿਨ੍ਹਾਂ ‘ਤੇ ਨਵਜੋਤ ਸਿੱਧੂ ਨੇ ਐਕਸ਼ਨ ਕਰਵਾਇਆ ਸੀ ਉਨ੍ਹਾਂ ਹੁਣ ਡਿਗਾਇਆ ਜਾਵੇਗਾ।




































