ਮੁੰਡਿਆਂ ਦੇ ਕਮੈਂਟਸ ਤੋਂ ਤੰਗ ਆ ਕੇ ਕੁੜੀ ਨੇ BMC ਚੌਕ ਤੋਂ ਮਾਰੀ ਛਾਲ

0
2079

ਜਲੰਧਰ | ਕੁੱਝ ਮੁੰਡਿਆਂ ਦੇ ਕਮੈਂਟਸ ਤੋਂ ਤੰਗ ਆ ਕੇ ਇੱਕ ਕੁੜੀ ਨੇ ਬੀਐਮਸੀ ਚੌਕ ਤੋਂ ਛਾਲ ਮਾਰ ਦਿੱਤੀ ਹੈ। ਲੜਕੀ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।


ਜਲੰਧਰ ‘ਚ ਇੱਕ ਮੀਡੀਆ ਅਦਾਰੇ ਨਾਲ ਜੁੜੀ ਲੜਕੀ ਨੇ ਸ਼ੁੱਕਰਵਾਰ ਸ਼ਾਮ ਨੂੰ ਬੀਐਮਸੀ ਚੌਕ ਤੋਂ ਛਾਲ ਮਾਰ ਦਿੱਤੀ। ਬੀਐਮਸੀ ਚੌਕ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਸਿਵਿਲ ਹਸਪਤਾਲ ਪਹੁੰਚਾਇਆ।


ਸਿਵਿਲ ਹਸਪਤਾਲ ‘ਚ ਕੁੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਮੁੰਡੇ ਰੋਜਾਨਾ ਉਸ ਦਾ ਪਿੱਛਾ ਕਰਦੇ ਸਨ ਅਤੇ ਭੱਦੇ ਕਮੈਂਟਸ ਕਰਦੇ ਸਨ। ਇਸੇ ਤੋਂ ਤੰਗ ਆ ਕੇ ਉਸ ਨੇ ਬੀਐਮਸੀ ਚੌਕ ਤੋਂ ਛਾਲ ਮਾਰੀ ਹੈ। ਲੜਕੀ ਦਾ ਕਹਿਣਾ ਹੈ ਕਿ ਮੁੰਡੇ ਉਸ ਦਾ ਪਿੱਛਾ ਕਰਦੇ ਸਨ। ਉਹ ਕਿਸੇ ਨੂੰ ਜਾਣਦੀ ਨਹੀਂ ਹੈ।


ਨਵੀਂ ਬਾਰਾਦਰੀ ਥਾਣੇ ਦੇ ਐਸਐਚਓ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਲੜਕੀ ਦੇ ਬਿਆਨ ਦਰਜ ਕਰ ਰਹੀ ਹੈ। ਜੋ ਵੀ ਉਹ ਸ਼ਿਕਾਇਤ ਦੇਵੇਗੀ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।