ਜਲੰਧਰ ਦੀਆਂ ਸੜਕਾਂ ‘ਤੇ ਅਵਾਰਾ ਪਸ਼ੂ ਵਿਖਾਈ ਦੇਣ ਤਾਂ ਇਨ੍ਹਾਂ ਨੰਬਰਾਂ ‘ਤੇ ਕਰੋ ਫੋਨ, ਟ੍ਰੈਫਿਕ ਪੁਲਿਸ ਆ ਕੇ ਫੜ੍ਹੇਗੀ ਪਸ਼ੂ

0
2169

ਜਲੰਧਰ | ਹੁਣ ਜੇਕਰ ਤੁਹਾਨੂੰ ਸ਼ਹਿਰ ਦੀ ਕਿਸੇ ਵੀ ਸੜਕ ‘ਤੇ ਅਵਾਰਾ ਪਸ਼ੂ ਨਜ਼ਰ ਆਵੇ ਤਾਂ ਟ੍ਰੈਫਿਕ ਪੁਲਿਸ ਨੂੰ ਫੋਨ ਜ਼ਰੂਰ ਕਰਨਾ ਹੈ ਤੁਸੀਂ।

ਜਲੰਧਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਫੋਨ ਆਉਣ ‘ਤੇ ਪੁਲਿਸ ਦਾ ਕਰਮਚਾਰੀ ਮੌਕੇ ‘ਤੇ ਜਾਵੇਗਾ ਅਤੇ ਪਸ਼ੂ ਨੂੰ ਉੱਥੋਂ ਹਟਾ ਕੇ ਰਸਤਾ ਖਾਲੀ ਕਰਵਾਵੇਗਾ ਅਤੇ ਪਸ਼ੂ ਨੂੰ ਉਸ ਦੀ ਸਹੀ ਥਾਂ ‘ਤੇ ਪਹੁੰਚਾ ਦਿੱਤਾ ਜਾਵੇਗਾ। ਅਜਿਹਾ ਪਸ਼ੂਆਂ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਕੀਤਾ ਜਾ ਰਿਹਾ ਹੈ।

ਅਵਾਰਾ ਪਸ਼ੂਆਂ ਦੀ ਜਾਣਕਾਰੀ ਟ੍ਰੈਫਿਕ ਪੁਲਿਸ ਨੂੰ 9592918501, 502 ਅਤੇ 112 ‘ਤੇ ਦਿੱਤੀ ਜਾ ਸਕਦੀ ਹੈ।

ਜਲੰਧਰ ਦੇ ਏਸੀਪੀ ਟ੍ਰੈਫਿਕ ਹਰਵਿੰਦਰ ਸਿੰਘ ਭੱਲਾ ਦਾ ਕਹਿਣਾ ਹੈ ਕਿ ਜੇਕਰ ਸੜਕ ‘ਤੇ ਕਿਤੇ ਵੀ ਅਵਾਰਾ ਪਸ਼ੂ ਨਜ਼ਰ ਆਉਣ ਤਾਂ ਹਾਈਵੇ ਪੈਟ੍ਰੋਲਿੰਗ ਨੂੰ ਫੋਨ ਕੀਤਾ ਜਾ ਸਕਦਾ ਹੈ। ਇਸ ਨਾਲ ਤੁਹਾਡੀ ਮਦਦ ਹੋਵੇਗੀ ਅਤੇ ਦੂਜਿਆਂ ਦੀ ਜਾਨ ਵੀ ਬਚਾਈ ਜਾ ਸਕਦੀ ਹੈ।