ਜਲੰਧਰ ਦੇ ਐਮਐਲਏ ਸ਼ੁਸ਼ੀਲ ਰਿੰਕੂ ਦੀ ਗੱਡੀ ਦਾ ਹੋਇਆ ਐਕਸੀਡੈਂਟ, ਛਾਤੀ ‘ਤੇ ਲੱਗੀ ਹੈ ਸੱਟ

0
2878

ਜਲੰਧਰ | ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਲੰਧਰ ਵੈਸਟ ਦੇ ਐਮਐਲਏ ਸ਼ੁਸ਼ੀਲ ਰਿੰਕੂ ਦੀ ਗੱਡੀ ਦਾ ਨਵਾਂਸ਼ਹਿਰ ਦੇ ਨੇੜੇ ਐਕਸੀਡੈਂਟ ਹੋ ਗਿਆ ਹੈ। ਹਾਦਸੇ ਵਿਚ ਸ਼ੁਸ਼ੀਲ ਰਿੰਕੂ, ਗੈਗਮੈਨ ਤੇ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ।

ਐਮਐਲਏ ਰਿੰਕੂ ਤੇ ਨਾਲ ਦਿਆਂ ਨੂੰ ਨਵਾਂਸ਼ਹਿਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਿਕ ਵਿਧਾਇਕ ਰਿੰਕੂ ਅੱਜ ਸਵੇਰੇ ਜਲੰਧਰ ਤੋਂ ਚੰਡੀਗੜ੍ਹ ਜਾ ਰਹੇ ਸੀ। ਸਵੇਰੇ ਕਰੀਬ 10.45 ਤੇ ਨਵਾਂਸ਼ਹਿਰ ਕ੍ਰਾਸ ਕਰਕੇ ਪਿੰਡ ਜਾਡਲਾ ਦੇ ਨੇੜੇ ਟਰੈਕਟਰ ਟਰਾਲੀ ਨਾਲ ਗੱਡੀ ਟਕਰਾਅ ਗਈ ਤੇ ਹਦਸਾ ਵਾਪਰਾ ਗਿਆ।

ਹਦਸੇ ਦੀ ਸੂਚਨਾ ਮਿਲਦੇ ਹੀ ਵਿਧਾਇਕ ਹਰਦੇਵ ਸਿੰਘ ਸ਼ੇਰੋਂਵਾਲੀਆਸ ਚੇਅਰਮੈਨ ਪੰਜਾਬ ਐਗੋਂ ਇੰਡਸਟਰੀ ਕਾਰਪੋਰੇਸ਼ਨ ਦੇ ਸਾਬਕਾ ਜੋਗਿੰਦਰ ਸਿੰਘ ਮਾਨ ਪੁਲਿਸ ਦੇ ਨਾਲ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਰਿੰਕੂ ਦੀ ਛਾਤੀ ਤੇ ਸੱਟ ਲੱਗੀ ਹੈ।