ਬਠਿੰਡਾ | ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਵਿੱਚ ਸਾਜਿਸ਼ ਦੇ ਤਹਿਤ ਇੱਕ ਮਾਸੂਮ ਬੱਚੀ ਨੂੰ ਐੱਚਆਈਵੀ ਪਾਜ਼ੀਟਿਵ ਮਰੀਜ਼ ਦਾ ਖੂਨ ਲਾਉਣ ਵਾਲੇ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੇ ਦੋਸ਼ੀ ਮੈਡੀਕਲ ਲੈਬ ਟੈਕਨੀਸ਼ੀਅਨ ਬਲਦੇਵ ਸਿੰਘ ਰੋਮਾਣਾ ਦੇ ਖਿਲਾਫ ਇਰਾਦਾ ਕਤਲ 307 ਅਤੇ 27 ਡਰੱਗਜ਼ ਅਤੇ ਕਾਸਮੈਟਿਕ ਐਕਟ ਦੇ ਤਹਿਤ ਜੁਰਮ ਵਿੱਚ ਧਾਰਾਵਾਂ ਜੋੜਦਿਆਂ ਦੋਸ਼ੀ ਮੈਡੀਕਲ ਲੈਬ ਟੈਕਨੀਸ਼ੀਅਨ ਬਲਦੇਵ ਸਿੰਘ ਰੋਮਾਣਾ ਨੂੰ ਕੀਤਾ ਗ੍ਰਿਫਤਾਰ।
ਦੱਸਣਯੋਗ ਹੈ ਕਿ ਪੁਲਿਸ ਨੇ ਆਪਣੀ ਜਾਂਚ ਵਿੱਚ 269,270 ਦੇ ਤਹਿਤ ਬਲਦੇਵ ਸਿੰਘ ਰੋਮਾਣਾ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ।
ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਕੋਤਵਾਲੀ ਦੇ ਐਸਐਚਓ ਦਵਿੰਦਰ ਸਿੰਘ ਨੇ ਦੱਸਿਆ ਫਿਲਹਾਲ ਬਲਦੇਵ ਸਿੰਘ ਰੋਮਾਣਾ ਦੀ ਗ੍ਰਿਫਤਾਰੀ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਦੀ ਪੂਰੀ ਗੰਭੀਰਤਾ ਦੇ ਨਾਲ ਤਫਦੀਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕੁਝ ਹੋਰ ਲੋਕਾਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ।
ਕੀ ਹੈ ਮਾਮਲਾ
ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ 7 ਸਾਲ ਦੀ ਪੀੜਤ ਥੈਲੇਸੀਮੀਆ ਬੱਚੀ ਨੂੰ ਐਚਆਈਵੀ ਪ੍ਰਭਾਵਿਤ ਵਿਅਕਤੀ ਦਾ ਖੂਨ ਚੜ੍ਹਾ ਦਿੱਤਾ ਸੀ। ਉਹ ਖੂਨਦਾਨੀ ਆਪਣਾ ਪਿਛਲੇ 6 ਸਾਲ ਤੋਂ ਖੂਨ ਦਾਨ ਕਰ ਰਿਹਾ ਹੈ। ਸਿਵਲ ਹਸਪਤਾਲ ਵਿਚ ਜਦੋਂ ਵੀ ਖੂਨ ਦੀ ਲੋੜ ਪੈਦੀ ਸੀ ਉਸ ਨੂੰ ਬੁਲਾ ਲਿਆ ਜਾਂਦਾ ਸੀ।
ਖੂਨਦਾਨੀ ਨੂੰ ਨਹੀਂ ਸੀ ਪਤਾ ਕੇ ਉਸ ਦਾ ਖੂਨ ਐਚਆਈਵੀ ਪਾਜੀਟਿਵ ਹੈ। ਪਰ ਜਦੋਂ 7 ਸਾਲ ਦੀ ਬੱਚੀ ਨੂੰ ਖੂਨ ਚੜ੍ਹਾਇਆ ਸੀ ਤਾਂ ਉਸ ਵੇਲੇ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੇ ਉਸ ਦੀ ਜਾਂਚ ਕੀਤੀ ਸੀ। ਉਹ ਰਿਪੋਰਟ ਵਿਚ ਪਾਜੀਟਿਵ ਪਾਇਆ ਗਿਆ ਸੀ। ਹੁਣ ਤੱਕ ਉਹ ਕਈ ਲੋਕਾਂ ਨੂੰ ਖੂਨਦਾਨ ਕਰ ਚੁੱਕਾ ਹੈ।